ਉਤਪਤ 31

ਲਾਬਾਨ ਨੇ ਆਖਿਆ, ਇਹ ਢੇਰ ਅੱਜ ਤੇਰੇ ਅਤੇ ਮੇਰੇ ਵਿੱਚ ਗਵਾਹ ਹੈ। ਇਸ ਲਈ ਇਸਨੂੰ ਗਲੇਦ ਕਿਹਾ।

Genesis 31:48 (UKJV) And Laban said, This heap is a witness between me and you this day. Therefore was the name of it called Galeed;

46ਯਾਕੋਬ ਨੇ ਆਪਣੇ ਰਿਸ਼ਤੇਦਾਰਾਂ ਨੂੰ ਕਿਹਾ, ਕੁਝ ਪੱਥਰ ਇਕੱਠੇ ਕਰੋ। ਇਸ ਲਈ ਉਹਨਾਂ ਨੇ ਪੱਥਰਾਂ ਨੂੰ ਇਕੱਠੇ ਕਰਕੇ ਇੱਕ ਢੇਰ ਲਗਾ ਦਿੱਤਾ ਅਤੇ ਉਹਨਾਂ ਨੇ ਉਸ ਢੇਰ ਕੋਲ ਖਾਧਾ।

47ਲਾਬਾਨ ਨੇ ਇਸ ਦਾ ਨਾਮ ਯਗਰ ਸਾਹਦੂਥਾ ਅਤੇ ਯਾਕੋਬ ਨੇ ਇਸਨੂੰ ਗਲੇਦ ਕਿਹਾ।

48ਲਾਬਾਨ ਨੇ ਆਖਿਆ, ਇਹ ਢੇਰ ਅੱਜ ਤੇਰੇ ਅਤੇ ਮੇਰੇ ਵਿੱਚ ਗਵਾਹ ਹੈ। ਇਸ ਲਈ ਇਸਨੂੰ ਗਲੇਦ ਕਿਹਾ।

49ਇਸ ਨੂੰ ਮਿਸਪਾਹ ਵੀ ਕਿਹਾ ਜਾਂਦਾ ਹੈ, ਕਿਉਂਕਿ ਉਸਨੇ ਕਿਹਾ ਸੀ, “ਜਦੋਂ ਅਸੀਂ ਇੱਕ-ਦੂਜੇ ਤੋਂ ਦੂਰ ਹੁੰਦੇ ਹਾਂ, ਯਾਹਵੇਹ ਤੇਰੇ ਅਤੇ ਮੇਰੇ ਵਿਚਕਾਰ ਰਾਖੀ ਕਰੇ।

50ਜੇ ਤੂੰ ਮੇਰੀਆਂ ਧੀਆਂ ਨਾਲ ਦੁਰਵਿਵਹਾਰ ਕਰੇ ਜਾਂ ਮੇਰੀਆਂ ਧੀਆਂ ਤੋਂ ਇਲਾਵਾ ਹੋਰ ਕਿਸੇ ਨੂੰ ਪਤਨੀ ਬਣਾਵੇ, ਭਾਵੇਂ ਸਾਡੇ ਨਾਲ ਕੋਈ ਮਨੁੱਖ ਨਹੀਂ ਹੈ, ਪਰ ਯਾਦ ਰੱਖ ਕਿ ਪਰਮੇਸ਼ਵਰ ਤੇਰੇ ਅਤੇ ਮੇਰੇ ਵਿਚਕਾਰ ਗਵਾਹ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.