ਉਤਪਤ 31

ਜੇ ਤੂੰ ਮੇਰੀਆਂ ਧੀਆਂ ਨਾਲ ਦੁਰਵਿਵਹਾਰ ਕਰੇ ਜਾਂ ਮੇਰੀਆਂ ਧੀਆਂ ਤੋਂ ਇਲਾਵਾ ਹੋਰ ਕਿਸੇ ਨੂੰ ਪਤਨੀ ਬਣਾਵੇ, ਭਾਵੇਂ ਸਾਡੇ ਨਾਲ ਕੋਈ ਮਨੁੱਖ ਨਹੀਂ ਹੈ, ਪਰ ਯਾਦ ਰੱਖ ਕਿ ਪਰਮੇਸ਼ਵਰ ਤੇਰੇ ਅਤੇ ਮੇਰੇ ਵਿਚਕਾਰ ਗਵਾਹ ਹੈ।”

Genesis 31:50 (UKJV) If you shall afflict my daughters, or if you shall take other wives beside my daughters, no man is with us; see, God is witness between me and you.

48ਲਾਬਾਨ ਨੇ ਆਖਿਆ, ਇਹ ਢੇਰ ਅੱਜ ਤੇਰੇ ਅਤੇ ਮੇਰੇ ਵਿੱਚ ਗਵਾਹ ਹੈ। ਇਸ ਲਈ ਇਸਨੂੰ ਗਲੇਦ ਕਿਹਾ।

49ਇਸ ਨੂੰ ਮਿਸਪਾਹ ਵੀ ਕਿਹਾ ਜਾਂਦਾ ਹੈ, ਕਿਉਂਕਿ ਉਸਨੇ ਕਿਹਾ ਸੀ, “ਜਦੋਂ ਅਸੀਂ ਇੱਕ-ਦੂਜੇ ਤੋਂ ਦੂਰ ਹੁੰਦੇ ਹਾਂ, ਯਾਹਵੇਹ ਤੇਰੇ ਅਤੇ ਮੇਰੇ ਵਿਚਕਾਰ ਰਾਖੀ ਕਰੇ।

50ਜੇ ਤੂੰ ਮੇਰੀਆਂ ਧੀਆਂ ਨਾਲ ਦੁਰਵਿਵਹਾਰ ਕਰੇ ਜਾਂ ਮੇਰੀਆਂ ਧੀਆਂ ਤੋਂ ਇਲਾਵਾ ਹੋਰ ਕਿਸੇ ਨੂੰ ਪਤਨੀ ਬਣਾਵੇ, ਭਾਵੇਂ ਸਾਡੇ ਨਾਲ ਕੋਈ ਮਨੁੱਖ ਨਹੀਂ ਹੈ, ਪਰ ਯਾਦ ਰੱਖ ਕਿ ਪਰਮੇਸ਼ਵਰ ਤੇਰੇ ਅਤੇ ਮੇਰੇ ਵਿਚਕਾਰ ਗਵਾਹ ਹੈ।”

51ਲਾਬਾਨ ਨੇ ਯਾਕੋਬ ਨੂੰ ਵੀ ਆਖਿਆ, “ਇਸ ਢੇਰ ਨੂੰ ਅਤੇ ਇਸ ਥੰਮ੍ਹ ਨੂੰ ਦੇਖ, ਜੋ ਮੈਂ ਤੇਰੇ ਅਤੇ ਆਪਣੇ ਵਿਚਕਾਰ ਸਥਾਪਿਤ ਕੀਤਾ ਹੈ

52ਇਹ ਢੇਰ ਗਵਾਹ ਹੈ ਅਤੇ ਇਹ ਥੰਮ੍ਹ ਗਵਾਹ ਹੈ ਕਿ ਮੈਂ ਇਸ ਢੇਰ ਤੋਂ ਪਾਰ ਲੰਘ ਕੇ ਤੇਰਾ ਨੁਕਸਾਨ ਨਹੀਂ ਕਰਾਂਗਾ ਅਤੇ ਤੂੰ ਮੇਰਾ ਨੁਕਸਾਨ ਕਰਨ ਲਈ ਇਸ ਢੇਰ ਅਤੇ ਥੰਮ੍ਹ ਤੋਂ ਪਾਰ ਨਹੀਂ ਜਾਵੇਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.