ਉਤਪਤ 31

ਇਹ ਢੇਰ ਗਵਾਹ ਹੈ ਅਤੇ ਇਹ ਥੰਮ੍ਹ ਗਵਾਹ ਹੈ ਕਿ ਮੈਂ ਇਸ ਢੇਰ ਤੋਂ ਪਾਰ ਲੰਘ ਕੇ ਤੇਰਾ ਨੁਕਸਾਨ ਨਹੀਂ ਕਰਾਂਗਾ ਅਤੇ ਤੂੰ ਮੇਰਾ ਨੁਕਸਾਨ ਕਰਨ ਲਈ ਇਸ ਢੇਰ ਅਤੇ ਥੰਮ੍ਹ ਤੋਂ ਪਾਰ ਨਹੀਂ ਜਾਵੇਂਗਾ।

Genesis 31:52 (UKJV) This heap be witness, and this pillar be witness, that I will not pass over this heap to you, and that you shall not pass over this heap and this pillar unto me, for harm.

50ਜੇ ਤੂੰ ਮੇਰੀਆਂ ਧੀਆਂ ਨਾਲ ਦੁਰਵਿਵਹਾਰ ਕਰੇ ਜਾਂ ਮੇਰੀਆਂ ਧੀਆਂ ਤੋਂ ਇਲਾਵਾ ਹੋਰ ਕਿਸੇ ਨੂੰ ਪਤਨੀ ਬਣਾਵੇ, ਭਾਵੇਂ ਸਾਡੇ ਨਾਲ ਕੋਈ ਮਨੁੱਖ ਨਹੀਂ ਹੈ, ਪਰ ਯਾਦ ਰੱਖ ਕਿ ਪਰਮੇਸ਼ਵਰ ਤੇਰੇ ਅਤੇ ਮੇਰੇ ਵਿਚਕਾਰ ਗਵਾਹ ਹੈ।”

51ਲਾਬਾਨ ਨੇ ਯਾਕੋਬ ਨੂੰ ਵੀ ਆਖਿਆ, “ਇਸ ਢੇਰ ਨੂੰ ਅਤੇ ਇਸ ਥੰਮ੍ਹ ਨੂੰ ਦੇਖ, ਜੋ ਮੈਂ ਤੇਰੇ ਅਤੇ ਆਪਣੇ ਵਿਚਕਾਰ ਸਥਾਪਿਤ ਕੀਤਾ ਹੈ

52ਇਹ ਢੇਰ ਗਵਾਹ ਹੈ ਅਤੇ ਇਹ ਥੰਮ੍ਹ ਗਵਾਹ ਹੈ ਕਿ ਮੈਂ ਇਸ ਢੇਰ ਤੋਂ ਪਾਰ ਲੰਘ ਕੇ ਤੇਰਾ ਨੁਕਸਾਨ ਨਹੀਂ ਕਰਾਂਗਾ ਅਤੇ ਤੂੰ ਮੇਰਾ ਨੁਕਸਾਨ ਕਰਨ ਲਈ ਇਸ ਢੇਰ ਅਤੇ ਥੰਮ੍ਹ ਤੋਂ ਪਾਰ ਨਹੀਂ ਜਾਵੇਂਗਾ।

53ਅਬਰਾਹਾਮ ਦਾ ਪਰਮੇਸ਼ਵਰ ਅਤੇ ਨਾਹੋਰ ਦਾ ਪਰਮੇਸ਼ਵਰ, ਉਹਨਾਂ ਦੇ ਪਿਤਾ ਦਾ ਪਰਮੇਸ਼ਵਰ ਸਾਡੇ ਵਿਚਕਾਰ ਨਿਆਂ ਕਰੇ।” ਇਸ ਲਈ ਯਾਕੋਬ ਨੇ ਆਪਣੇ ਪਿਤਾ ਇਸਹਾਕ ਦੇ ਡਰ ਦੇ ਨਾਮ ਉੱਤੇ ਸਹੁੰ ਖਾਧੀ।

54ਯਾਕੋਬ ਨੇ ਉੱਥੇ ਪਹਾੜੀ ਦੇਸ਼ ਵਿੱਚ ਬਲੀ ਚੜ੍ਹਾਈ ਅਤੇ ਆਪਣੇ ਰਿਸ਼ਤੇਦਾਰਾਂ ਨੂੰ ਭੋਜਨ ਲਈ ਬੁਲਾਇਆ। ਖਾਣਾ ਖਾਣ ਤੋਂ ਬਾਅਦ, ਉਹਨਾਂ ਨੇ ਉੱਥੇ ਰਾਤ ਕੱਟੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.