ਉਤਪਤ 33

ਤਦ ਏਸਾਓ ਨੇ ਆਖਿਆ, “ਆਓ ਅਸੀਂ ਆਪਣੇ ਰਾਹ ਚੱਲੀਏ, ਮੈਂ ਤੁਹਾਡਾ ਸਾਥ ਦੇਵਾਂਗਾ।”

Genesis 33:12 (UKJV) And he said, Let us take our journey, and let us go, and I will go before you.

10ਯਾਕੋਬ ਨੇ ਕਿਹਾ, “ਨਹੀਂ, ਕਿਰਪਾ ਕਰਕੇ! ਜੇਕਰ ਮੈਨੂੰ ਤੇਰੀਆਂ ਨਜ਼ਰਾਂ ਵਿੱਚ ਕਿਰਪਾ ਮਿਲੀ ਹੈ, ਤਾਂ ਮੇਰੇ ਵੱਲੋਂ ਇਹ ਤੋਹਫ਼ਾ ਸਵੀਕਾਰ ਕਰੋ ਕਿਉਂਕਿ ਤੇਰਾ ਚਿਹਰਾ ਵੇਖਣਾ ਪਰਮੇਸ਼ਵਰ ਦਾ ਚਿਹਰਾ ਵੇਖਣ ਵਰਗਾ ਹੈ, ਹੁਣ ਜਦੋਂ ਤੂੰ ਮੇਰੇ ਉੱਤੇ ਕਿਰਪਾ ਕੀਤੀ ਹੈ।

11ਕਿਰਪਾ ਕਰਕੇ ਉਸ ਤੋਹਫ਼ੇ ਨੂੰ ਕਬੂਲ ਕਰ ਜੋ ਤੇਰੇ ਲਈ ਲਿਆਇਆ ਗਿਆ ਹੈ, ਕਿਉਂਕਿ ਪਰਮੇਸ਼ਵਰ ਨੇ ਮੇਰੇ ਉੱਤੇ ਕਿਰਪਾ ਕੀਤੀ ਹੈ ਅਤੇ ਮੇਰੇ ਕੋਲ ਉਹ ਸਭ ਕੁਝ ਹੈ ਜੋ ਮੈਨੂੰ ਚਾਹੀਦਾ ਹੈ।” ਅਤੇ ਯਾਕੋਬ ਨੇ ਜ਼ੋਰ ਪਾਇਆ, ਏਸਾਓ ਨੇ ਇਸ ਨੂੰ ਸਵੀਕਾਰ ਕਰ ਲਿਆ।

12ਤਦ ਏਸਾਓ ਨੇ ਆਖਿਆ, “ਆਓ ਅਸੀਂ ਆਪਣੇ ਰਾਹ ਚੱਲੀਏ, ਮੈਂ ਤੁਹਾਡਾ ਸਾਥ ਦੇਵਾਂਗਾ।”

13ਪਰ ਯਾਕੋਬ ਨੇ ਉਹ ਨੂੰ ਆਖਿਆ, “ਮੇਰਾ ਮਾਲਕ ਜਾਣਦਾ ਹੈ ਕਿ ਬੱਚੇ ਕੋਮਲ ਹਨ ਅਤੇ ਮੇਰੇ ਕੋਲ ਭੇਡਾਂ-ਬੱਕਰੀਆਂ ਅਤੇ ਦੁੱਧ ਦੇਣ ਵਾਲੀਆਂ ਗਾਵਾਂ ਹਨ ਜੇਕਰ ਉਹਨਾਂ ਨੂੰ ਸਿਰਫ ਇੱਕ ਦਿਨ ਸਖ਼ਤੀ ਨਾਲ ਚਲਾਇਆ ਜਾਂਦਾ ਹੈ, ਤਾਂ ਸਾਰੇ ਜਾਨਵਰ ਮਰ ਜਾਣਗੇ।

14ਸੋ ਮੇਰਾ ਮਾਲਕ ਆਪਣੇ ਸੇਵਕ ਦੇ ਅੱਗੇ ਪਾਰ ਲੰਘ ਜਾਵੇ, ਅਤੇ ਮੈਂ ਹੌਲੀ-ਹੌਲੀ ਪਸ਼ੂਆਂ ਦੀ ਤੋਰ ਅਨੁਸਾਰ ਜਿਹੜੇ ਮੇਰੇ ਅੱਗੇ ਹਨ ਅਤੇ ਬੱਚਿਅਂ ਦੀ ਤੋਰ ਅਨੁਸਾਰ ਆਵਾਂਗਾ, ਜਦ ਤੱਕ ਮੈਂ ਸੇਈਰ ਵਿੱਚ ਆਪਣੇ ਮਾਲਕ ਦੇ ਕੋਲ ਨਾ ਆਵਾਂ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.