ਉਤਪਤ 33

ਸੋ ਮੇਰਾ ਮਾਲਕ ਆਪਣੇ ਸੇਵਕ ਦੇ ਅੱਗੇ ਪਾਰ ਲੰਘ ਜਾਵੇ, ਅਤੇ ਮੈਂ ਹੌਲੀ-ਹੌਲੀ ਪਸ਼ੂਆਂ ਦੀ ਤੋਰ ਅਨੁਸਾਰ ਜਿਹੜੇ ਮੇਰੇ ਅੱਗੇ ਹਨ ਅਤੇ ਬੱਚਿਅਂ ਦੀ ਤੋਰ ਅਨੁਸਾਰ ਆਵਾਂਗਾ, ਜਦ ਤੱਕ ਮੈਂ ਸੇਈਰ ਵਿੱਚ ਆਪਣੇ ਮਾਲਕ ਦੇ ਕੋਲ ਨਾ ਆਵਾਂ।”

Genesis 33:14 (UKJV) Let my lord, I pray you, pass over before his servant: and I will lead on softly, according as the cattle that goes before me and the children be able to endure, until I come unto my lord unto Seir.

12ਤਦ ਏਸਾਓ ਨੇ ਆਖਿਆ, “ਆਓ ਅਸੀਂ ਆਪਣੇ ਰਾਹ ਚੱਲੀਏ, ਮੈਂ ਤੁਹਾਡਾ ਸਾਥ ਦੇਵਾਂਗਾ।”

13ਪਰ ਯਾਕੋਬ ਨੇ ਉਹ ਨੂੰ ਆਖਿਆ, “ਮੇਰਾ ਮਾਲਕ ਜਾਣਦਾ ਹੈ ਕਿ ਬੱਚੇ ਕੋਮਲ ਹਨ ਅਤੇ ਮੇਰੇ ਕੋਲ ਭੇਡਾਂ-ਬੱਕਰੀਆਂ ਅਤੇ ਦੁੱਧ ਦੇਣ ਵਾਲੀਆਂ ਗਾਵਾਂ ਹਨ ਜੇਕਰ ਉਹਨਾਂ ਨੂੰ ਸਿਰਫ ਇੱਕ ਦਿਨ ਸਖ਼ਤੀ ਨਾਲ ਚਲਾਇਆ ਜਾਂਦਾ ਹੈ, ਤਾਂ ਸਾਰੇ ਜਾਨਵਰ ਮਰ ਜਾਣਗੇ।

14ਸੋ ਮੇਰਾ ਮਾਲਕ ਆਪਣੇ ਸੇਵਕ ਦੇ ਅੱਗੇ ਪਾਰ ਲੰਘ ਜਾਵੇ, ਅਤੇ ਮੈਂ ਹੌਲੀ-ਹੌਲੀ ਪਸ਼ੂਆਂ ਦੀ ਤੋਰ ਅਨੁਸਾਰ ਜਿਹੜੇ ਮੇਰੇ ਅੱਗੇ ਹਨ ਅਤੇ ਬੱਚਿਅਂ ਦੀ ਤੋਰ ਅਨੁਸਾਰ ਆਵਾਂਗਾ, ਜਦ ਤੱਕ ਮੈਂ ਸੇਈਰ ਵਿੱਚ ਆਪਣੇ ਮਾਲਕ ਦੇ ਕੋਲ ਨਾ ਆਵਾਂ।”

15ਏਸਾਓ ਨੇ ਕਿਹਾ, “ਤਾਂ ਮੈਂ ਆਪਣੇ ਕੁਝ ਬੰਦਿਆਂ ਨੂੰ ਤੁਹਾਡੇ ਕੋਲ ਛੱਡ ਦਿੰਦਾ ਹਾਂ।” ਯਾਕੋਬ ਨੇ ਪੁੱਛਿਆ, “ਪਰ ਅਜਿਹਾ ਕਿਉਂ? ਬਸ ਮੇਰੇ ਮਾਲਕ ਦੀ ਕਿਰਪਾ ਮੇਰੇ ਉੱਤੇ ਹੋਵੇ, ਮੇਰੇ ਲਈ ਇੰਨਾ ਹੀ ਬਹੁਤ ਹੈ।”

16ਸੋ ਉਸ ਦਿਨ ਏਸਾਓ ਸੇਈਰ ਨੂੰ ਮੁੜਨ ਲੱਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.