ਉਤਪਤ 33

ਪਰ ਯਾਕੋਬ ਨੇ ਉਹ ਨੂੰ ਆਖਿਆ, “ਮੇਰਾ ਮਾਲਕ ਜਾਣਦਾ ਹੈ ਕਿ ਬੱਚੇ ਕੋਮਲ ਹਨ ਅਤੇ ਮੇਰੇ ਕੋਲ ਭੇਡਾਂ-ਬੱਕਰੀਆਂ ਅਤੇ ਦੁੱਧ ਦੇਣ ਵਾਲੀਆਂ ਗਾਵਾਂ ਹਨ ਜੇਕਰ ਉਹਨਾਂ ਨੂੰ ਸਿਰਫ ਇੱਕ ਦਿਨ ਸਖ਼ਤੀ ਨਾਲ ਚਲਾਇਆ ਜਾਂਦਾ ਹੈ, ਤਾਂ ਸਾਰੇ ਜਾਨਵਰ ਮਰ ਜਾਣਗੇ।

Genesis 33:13 (UKJV) And he said unto him, My lord knows that the children are tender, and the flocks and herds with young are with me: and if men should beat them one day, all the flock will die.

11ਕਿਰਪਾ ਕਰਕੇ ਉਸ ਤੋਹਫ਼ੇ ਨੂੰ ਕਬੂਲ ਕਰ ਜੋ ਤੇਰੇ ਲਈ ਲਿਆਇਆ ਗਿਆ ਹੈ, ਕਿਉਂਕਿ ਪਰਮੇਸ਼ਵਰ ਨੇ ਮੇਰੇ ਉੱਤੇ ਕਿਰਪਾ ਕੀਤੀ ਹੈ ਅਤੇ ਮੇਰੇ ਕੋਲ ਉਹ ਸਭ ਕੁਝ ਹੈ ਜੋ ਮੈਨੂੰ ਚਾਹੀਦਾ ਹੈ।” ਅਤੇ ਯਾਕੋਬ ਨੇ ਜ਼ੋਰ ਪਾਇਆ, ਏਸਾਓ ਨੇ ਇਸ ਨੂੰ ਸਵੀਕਾਰ ਕਰ ਲਿਆ।

12ਤਦ ਏਸਾਓ ਨੇ ਆਖਿਆ, “ਆਓ ਅਸੀਂ ਆਪਣੇ ਰਾਹ ਚੱਲੀਏ, ਮੈਂ ਤੁਹਾਡਾ ਸਾਥ ਦੇਵਾਂਗਾ।”

13ਪਰ ਯਾਕੋਬ ਨੇ ਉਹ ਨੂੰ ਆਖਿਆ, “ਮੇਰਾ ਮਾਲਕ ਜਾਣਦਾ ਹੈ ਕਿ ਬੱਚੇ ਕੋਮਲ ਹਨ ਅਤੇ ਮੇਰੇ ਕੋਲ ਭੇਡਾਂ-ਬੱਕਰੀਆਂ ਅਤੇ ਦੁੱਧ ਦੇਣ ਵਾਲੀਆਂ ਗਾਵਾਂ ਹਨ ਜੇਕਰ ਉਹਨਾਂ ਨੂੰ ਸਿਰਫ ਇੱਕ ਦਿਨ ਸਖ਼ਤੀ ਨਾਲ ਚਲਾਇਆ ਜਾਂਦਾ ਹੈ, ਤਾਂ ਸਾਰੇ ਜਾਨਵਰ ਮਰ ਜਾਣਗੇ।

14ਸੋ ਮੇਰਾ ਮਾਲਕ ਆਪਣੇ ਸੇਵਕ ਦੇ ਅੱਗੇ ਪਾਰ ਲੰਘ ਜਾਵੇ, ਅਤੇ ਮੈਂ ਹੌਲੀ-ਹੌਲੀ ਪਸ਼ੂਆਂ ਦੀ ਤੋਰ ਅਨੁਸਾਰ ਜਿਹੜੇ ਮੇਰੇ ਅੱਗੇ ਹਨ ਅਤੇ ਬੱਚਿਅਂ ਦੀ ਤੋਰ ਅਨੁਸਾਰ ਆਵਾਂਗਾ, ਜਦ ਤੱਕ ਮੈਂ ਸੇਈਰ ਵਿੱਚ ਆਪਣੇ ਮਾਲਕ ਦੇ ਕੋਲ ਨਾ ਆਵਾਂ।”

15ਏਸਾਓ ਨੇ ਕਿਹਾ, “ਤਾਂ ਮੈਂ ਆਪਣੇ ਕੁਝ ਬੰਦਿਆਂ ਨੂੰ ਤੁਹਾਡੇ ਕੋਲ ਛੱਡ ਦਿੰਦਾ ਹਾਂ।” ਯਾਕੋਬ ਨੇ ਪੁੱਛਿਆ, “ਪਰ ਅਜਿਹਾ ਕਿਉਂ? ਬਸ ਮੇਰੇ ਮਾਲਕ ਦੀ ਕਿਰਪਾ ਮੇਰੇ ਉੱਤੇ ਹੋਵੇ, ਮੇਰੇ ਲਈ ਇੰਨਾ ਹੀ ਬਹੁਤ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.