ਉਤਪਤ 33

ਏਸਾਓ ਨੇ ਕਿਹਾ, “ਤਾਂ ਮੈਂ ਆਪਣੇ ਕੁਝ ਬੰਦਿਆਂ ਨੂੰ ਤੁਹਾਡੇ ਕੋਲ ਛੱਡ ਦਿੰਦਾ ਹਾਂ।” ਯਾਕੋਬ ਨੇ ਪੁੱਛਿਆ, “ਪਰ ਅਜਿਹਾ ਕਿਉਂ? ਬਸ ਮੇਰੇ ਮਾਲਕ ਦੀ ਕਿਰਪਾ ਮੇਰੇ ਉੱਤੇ ਹੋਵੇ, ਮੇਰੇ ਲਈ ਇੰਨਾ ਹੀ ਬਹੁਤ ਹੈ।”

Genesis 33:15 (UKJV) And Esau said, Let me now leave with you some of the folk that are with me. And he said, What needs it? let me find grace in the sight of my lord.

13ਪਰ ਯਾਕੋਬ ਨੇ ਉਹ ਨੂੰ ਆਖਿਆ, “ਮੇਰਾ ਮਾਲਕ ਜਾਣਦਾ ਹੈ ਕਿ ਬੱਚੇ ਕੋਮਲ ਹਨ ਅਤੇ ਮੇਰੇ ਕੋਲ ਭੇਡਾਂ-ਬੱਕਰੀਆਂ ਅਤੇ ਦੁੱਧ ਦੇਣ ਵਾਲੀਆਂ ਗਾਵਾਂ ਹਨ ਜੇਕਰ ਉਹਨਾਂ ਨੂੰ ਸਿਰਫ ਇੱਕ ਦਿਨ ਸਖ਼ਤੀ ਨਾਲ ਚਲਾਇਆ ਜਾਂਦਾ ਹੈ, ਤਾਂ ਸਾਰੇ ਜਾਨਵਰ ਮਰ ਜਾਣਗੇ।

14ਸੋ ਮੇਰਾ ਮਾਲਕ ਆਪਣੇ ਸੇਵਕ ਦੇ ਅੱਗੇ ਪਾਰ ਲੰਘ ਜਾਵੇ, ਅਤੇ ਮੈਂ ਹੌਲੀ-ਹੌਲੀ ਪਸ਼ੂਆਂ ਦੀ ਤੋਰ ਅਨੁਸਾਰ ਜਿਹੜੇ ਮੇਰੇ ਅੱਗੇ ਹਨ ਅਤੇ ਬੱਚਿਅਂ ਦੀ ਤੋਰ ਅਨੁਸਾਰ ਆਵਾਂਗਾ, ਜਦ ਤੱਕ ਮੈਂ ਸੇਈਰ ਵਿੱਚ ਆਪਣੇ ਮਾਲਕ ਦੇ ਕੋਲ ਨਾ ਆਵਾਂ।”

15ਏਸਾਓ ਨੇ ਕਿਹਾ, “ਤਾਂ ਮੈਂ ਆਪਣੇ ਕੁਝ ਬੰਦਿਆਂ ਨੂੰ ਤੁਹਾਡੇ ਕੋਲ ਛੱਡ ਦਿੰਦਾ ਹਾਂ।” ਯਾਕੋਬ ਨੇ ਪੁੱਛਿਆ, “ਪਰ ਅਜਿਹਾ ਕਿਉਂ? ਬਸ ਮੇਰੇ ਮਾਲਕ ਦੀ ਕਿਰਪਾ ਮੇਰੇ ਉੱਤੇ ਹੋਵੇ, ਮੇਰੇ ਲਈ ਇੰਨਾ ਹੀ ਬਹੁਤ ਹੈ।”

16ਸੋ ਉਸ ਦਿਨ ਏਸਾਓ ਸੇਈਰ ਨੂੰ ਮੁੜਨ ਲੱਗਾ।

17ਪਰ ਯਾਕੋਬ ਸੁੱਕੋਥ ਨੂੰ ਗਿਆ ਜਿੱਥੇ ਉਸ ਨੇ ਆਪਣੇ ਲਈ ਥਾਂ ਬਣਾਈ ਅਤੇ ਆਪਣੇ ਪਸ਼ੂਆਂ ਲਈ ਆਸਰਾ ਬਣਾਇਆ। ਇਸ ਲਈ ਉਸ ਥਾਂ ਨੂੰ ਸੁੱਕੋਥ ਕਿਹਾ ਜਾਂਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.