15ਏਸਾਓ ਨੇ ਕਿਹਾ, “ਤਾਂ ਮੈਂ ਆਪਣੇ ਕੁਝ ਬੰਦਿਆਂ ਨੂੰ ਤੁਹਾਡੇ ਕੋਲ ਛੱਡ ਦਿੰਦਾ ਹਾਂ।” ਯਾਕੋਬ ਨੇ ਪੁੱਛਿਆ, “ਪਰ ਅਜਿਹਾ ਕਿਉਂ? ਬਸ ਮੇਰੇ ਮਾਲਕ ਦੀ ਕਿਰਪਾ ਮੇਰੇ ਉੱਤੇ ਹੋਵੇ, ਮੇਰੇ ਲਈ ਇੰਨਾ ਹੀ ਬਹੁਤ ਹੈ।”
16ਸੋ ਉਸ ਦਿਨ ਏਸਾਓ ਸੇਈਰ ਨੂੰ ਮੁੜਨ ਲੱਗਾ।
17ਪਰ ਯਾਕੋਬ ਸੁੱਕੋਥ ਨੂੰ ਗਿਆ ਜਿੱਥੇ ਉਸ ਨੇ ਆਪਣੇ ਲਈ ਥਾਂ ਬਣਾਈ ਅਤੇ ਆਪਣੇ ਪਸ਼ੂਆਂ ਲਈ ਆਸਰਾ ਬਣਾਇਆ। ਇਸ ਲਈ ਉਸ ਥਾਂ ਨੂੰ ਸੁੱਕੋਥ ਕਿਹਾ ਜਾਂਦਾ ਹੈ।
18ਜਦੋਂ ਯਾਕੋਬ ਪਦਨ ਅਰਾਮ ਤੋਂ ਆਇਆ ਤਾਂ ਉਹ ਕਨਾਨ ਦੇਸ਼ ਦੇ ਸ਼ੇਕੇਮ ਸ਼ਹਿਰ ਵਿੱਚ ਸਹੀ-ਸਲਾਮਤ ਪਹੁੰਚਿਆ ਅਤੇ ਸ਼ਹਿਰ ਦੇ ਨੇੜੇ ਡੇਰਾ ਲਾਇਆ।
19ਉਸ ਨੇ ਚਾਂਦੀ ਦੇ ਸੌ ਸਿੱਕਿਆਂ ਦੇ ਬਦਲੇ ਸ਼ਕਮ ਦੇ ਪਿਤਾ ਹਮੋਰ ਦੇ ਪੁੱਤਰਾਂ ਤੋਂ ਜ਼ਮੀਨ ਦੀ ਉਹ ਜ਼ਮੀਨ ਖਰੀਦੀ ਜਿੱਥੇ ਉਸ ਨੇ ਆਪਣਾ ਤੰਬੂ ਲਾਇਆ ਸੀ।