ਉਤਪਤ 33

ਜਦੋਂ ਯਾਕੋਬ ਪਦਨ ਅਰਾਮ ਤੋਂ ਆਇਆ ਤਾਂ ਉਹ ਕਨਾਨ ਦੇਸ਼ ਦੇ ਸ਼ੇਕੇਮ ਸ਼ਹਿਰ ਵਿੱਚ ਸਹੀ-ਸਲਾਮਤ ਪਹੁੰਚਿਆ ਅਤੇ ਸ਼ਹਿਰ ਦੇ ਨੇੜੇ ਡੇਰਾ ਲਾਇਆ।

Genesis 33:18 (UKJV) And Jacob came to Shalem, a city of Shechem, which is in the land of Canaan, when he came from Padanaram; and pitched his tent before the city.

16ਸੋ ਉਸ ਦਿਨ ਏਸਾਓ ਸੇਈਰ ਨੂੰ ਮੁੜਨ ਲੱਗਾ।

17ਪਰ ਯਾਕੋਬ ਸੁੱਕੋਥ ਨੂੰ ਗਿਆ ਜਿੱਥੇ ਉਸ ਨੇ ਆਪਣੇ ਲਈ ਥਾਂ ਬਣਾਈ ਅਤੇ ਆਪਣੇ ਪਸ਼ੂਆਂ ਲਈ ਆਸਰਾ ਬਣਾਇਆ। ਇਸ ਲਈ ਉਸ ਥਾਂ ਨੂੰ ਸੁੱਕੋਥ ਕਿਹਾ ਜਾਂਦਾ ਹੈ।

18ਜਦੋਂ ਯਾਕੋਬ ਪਦਨ ਅਰਾਮ ਤੋਂ ਆਇਆ ਤਾਂ ਉਹ ਕਨਾਨ ਦੇਸ਼ ਦੇ ਸ਼ੇਕੇਮ ਸ਼ਹਿਰ ਵਿੱਚ ਸਹੀ-ਸਲਾਮਤ ਪਹੁੰਚਿਆ ਅਤੇ ਸ਼ਹਿਰ ਦੇ ਨੇੜੇ ਡੇਰਾ ਲਾਇਆ।

19ਉਸ ਨੇ ਚਾਂਦੀ ਦੇ ਸੌ ਸਿੱਕਿਆਂ ਦੇ ਬਦਲੇ ਸ਼ਕਮ ਦੇ ਪਿਤਾ ਹਮੋਰ ਦੇ ਪੁੱਤਰਾਂ ਤੋਂ ਜ਼ਮੀਨ ਦੀ ਉਹ ਜ਼ਮੀਨ ਖਰੀਦੀ ਜਿੱਥੇ ਉਸ ਨੇ ਆਪਣਾ ਤੰਬੂ ਲਾਇਆ ਸੀ।

20ਉੱਥੇ ਉਸ ਨੇ ਇੱਕ ਜਗਵੇਦੀ ਖੜ੍ਹੀ ਕੀਤੀ ਅਤੇ ਉਸ ਦਾ ਨਾਮ ਏਲ ਏਲੋਹੇ ਇਸਰਾਏਲ ਰੱਖਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.