ਉਤਪਤ 33

ਸੋ ਉਸ ਦਿਨ ਏਸਾਓ ਸੇਈਰ ਨੂੰ ਮੁੜਨ ਲੱਗਾ।

Genesis 33:16 (UKJV) So Esau returned that day on his way unto Seir.

14ਸੋ ਮੇਰਾ ਮਾਲਕ ਆਪਣੇ ਸੇਵਕ ਦੇ ਅੱਗੇ ਪਾਰ ਲੰਘ ਜਾਵੇ, ਅਤੇ ਮੈਂ ਹੌਲੀ-ਹੌਲੀ ਪਸ਼ੂਆਂ ਦੀ ਤੋਰ ਅਨੁਸਾਰ ਜਿਹੜੇ ਮੇਰੇ ਅੱਗੇ ਹਨ ਅਤੇ ਬੱਚਿਅਂ ਦੀ ਤੋਰ ਅਨੁਸਾਰ ਆਵਾਂਗਾ, ਜਦ ਤੱਕ ਮੈਂ ਸੇਈਰ ਵਿੱਚ ਆਪਣੇ ਮਾਲਕ ਦੇ ਕੋਲ ਨਾ ਆਵਾਂ।”

15ਏਸਾਓ ਨੇ ਕਿਹਾ, “ਤਾਂ ਮੈਂ ਆਪਣੇ ਕੁਝ ਬੰਦਿਆਂ ਨੂੰ ਤੁਹਾਡੇ ਕੋਲ ਛੱਡ ਦਿੰਦਾ ਹਾਂ।” ਯਾਕੋਬ ਨੇ ਪੁੱਛਿਆ, “ਪਰ ਅਜਿਹਾ ਕਿਉਂ? ਬਸ ਮੇਰੇ ਮਾਲਕ ਦੀ ਕਿਰਪਾ ਮੇਰੇ ਉੱਤੇ ਹੋਵੇ, ਮੇਰੇ ਲਈ ਇੰਨਾ ਹੀ ਬਹੁਤ ਹੈ।”

16ਸੋ ਉਸ ਦਿਨ ਏਸਾਓ ਸੇਈਰ ਨੂੰ ਮੁੜਨ ਲੱਗਾ।

17ਪਰ ਯਾਕੋਬ ਸੁੱਕੋਥ ਨੂੰ ਗਿਆ ਜਿੱਥੇ ਉਸ ਨੇ ਆਪਣੇ ਲਈ ਥਾਂ ਬਣਾਈ ਅਤੇ ਆਪਣੇ ਪਸ਼ੂਆਂ ਲਈ ਆਸਰਾ ਬਣਾਇਆ। ਇਸ ਲਈ ਉਸ ਥਾਂ ਨੂੰ ਸੁੱਕੋਥ ਕਿਹਾ ਜਾਂਦਾ ਹੈ।

18ਜਦੋਂ ਯਾਕੋਬ ਪਦਨ ਅਰਾਮ ਤੋਂ ਆਇਆ ਤਾਂ ਉਹ ਕਨਾਨ ਦੇਸ਼ ਦੇ ਸ਼ੇਕੇਮ ਸ਼ਹਿਰ ਵਿੱਚ ਸਹੀ-ਸਲਾਮਤ ਪਹੁੰਚਿਆ ਅਤੇ ਸ਼ਹਿਰ ਦੇ ਨੇੜੇ ਡੇਰਾ ਲਾਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.