ਉਤਪਤ 33

ਤਦ ਏਸਾਓ ਨੇ ਉੱਪਰ ਤੱਕ ਕੇ ਔਰਤਾਂ ਅਤੇ ਬੱਚਿਆਂ ਨੂੰ ਵੇਖਿਆ। “ਇਹ ਤੇਰੇ ਨਾਲ ਕੌਣ ਹਨ?” ਉਸ ਨੇ ਪੁੱਛਿਆ। ਯਾਕੋਬ ਨੇ ਉੱਤਰ ਦਿੱਤਾ, “ਉਹ ਬੱਚੇ ਹਨ ਜੋ ਪਰਮੇਸ਼ਵਰ ਨੇ ਤੁਹਾਡੇ ਸੇਵਕ ਨੂੰ ਕਿਰਪਾ ਨਾਲ ਦਿੱਤੇ ਹਨ।”

Genesis 33:5 (UKJV) And he lifted up his eyes, and saw the women and the children; and said, Who are those with you? And he said, The children which God has graciously given your servant.

3ਉਹ ਆਪ ਅੱਗੇ ਵਧਿਆ ਅਤੇ ਆਪਣੇ ਭਰਾ ਦੇ ਕੋਲ ਪਹੁੰਚਦਿਆਂ ਸੱਤ ਵਾਰੀ ਜ਼ਮੀਨ ਉੱਤੇ ਮੱਥਾ ਟੇਕਿਆ।

4ਪਰ ਏਸਾਓ ਯਾਕੋਬ ਨੂੰ ਮਿਲਣ ਲਈ ਭੱਜਿਆ ਅਤੇ ਉਸ ਨੂੰ ਗਲੇ ਲਾਇਆ। ਉਸਨੇ ਆਪਣੀਆਂ ਬਾਹਾਂ ਉਸਦੀ ਗਰਦਨ ਦੁਆਲੇ ਪਾਈਆਂ ਅਤੇ ਉਸਨੂੰ ਚੁੰਮਿਆ ਅਤੇ ਉਹ ਰੋਇਆ।

5ਤਦ ਏਸਾਓ ਨੇ ਉੱਪਰ ਤੱਕ ਕੇ ਔਰਤਾਂ ਅਤੇ ਬੱਚਿਆਂ ਨੂੰ ਵੇਖਿਆ। “ਇਹ ਤੇਰੇ ਨਾਲ ਕੌਣ ਹਨ?” ਉਸ ਨੇ ਪੁੱਛਿਆ। ਯਾਕੋਬ ਨੇ ਉੱਤਰ ਦਿੱਤਾ, “ਉਹ ਬੱਚੇ ਹਨ ਜੋ ਪਰਮੇਸ਼ਵਰ ਨੇ ਤੁਹਾਡੇ ਸੇਵਕ ਨੂੰ ਕਿਰਪਾ ਨਾਲ ਦਿੱਤੇ ਹਨ।”

6ਤਦ ਦਾਸੀਆਂ ਅਤੇ ਉਹਨਾਂ ਦੇ ਬੱਚਿਆਂ ਨੇ ਨੇੜੇ ਆ ਕੇ ਮੱਥਾ ਟੇਕਿਆ।

7ਫੇਰ ਲੇਆਹ ਅਤੇ ਉਸ ਦੇ ਬੱਚੇ ਆਏ ਅਤੇ ਮੱਥਾ ਟੇਕਿਆ। ਸਭ ਤੋਂ ਅਖ਼ੀਰ ਵਿੱਚ ਯੋਸੇਫ਼ ਅਤੇ ਰਾਖ਼ੇਲ ਆਏ ਅਤੇ ਉਹਨਾਂ ਨੇ ਵੀ ਮੱਥਾ ਟੇਕਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.