4ਪਰ ਏਸਾਓ ਯਾਕੋਬ ਨੂੰ ਮਿਲਣ ਲਈ ਭੱਜਿਆ ਅਤੇ ਉਸ ਨੂੰ ਗਲੇ ਲਾਇਆ। ਉਸਨੇ ਆਪਣੀਆਂ ਬਾਹਾਂ ਉਸਦੀ ਗਰਦਨ ਦੁਆਲੇ ਪਾਈਆਂ ਅਤੇ ਉਸਨੂੰ ਚੁੰਮਿਆ ਅਤੇ ਉਹ ਰੋਇਆ।
5ਤਦ ਏਸਾਓ ਨੇ ਉੱਪਰ ਤੱਕ ਕੇ ਔਰਤਾਂ ਅਤੇ ਬੱਚਿਆਂ ਨੂੰ ਵੇਖਿਆ। “ਇਹ ਤੇਰੇ ਨਾਲ ਕੌਣ ਹਨ?” ਉਸ ਨੇ ਪੁੱਛਿਆ। ਯਾਕੋਬ ਨੇ ਉੱਤਰ ਦਿੱਤਾ, “ਉਹ ਬੱਚੇ ਹਨ ਜੋ ਪਰਮੇਸ਼ਵਰ ਨੇ ਤੁਹਾਡੇ ਸੇਵਕ ਨੂੰ ਕਿਰਪਾ ਨਾਲ ਦਿੱਤੇ ਹਨ।”
6ਤਦ ਦਾਸੀਆਂ ਅਤੇ ਉਹਨਾਂ ਦੇ ਬੱਚਿਆਂ ਨੇ ਨੇੜੇ ਆ ਕੇ ਮੱਥਾ ਟੇਕਿਆ।
7ਫੇਰ ਲੇਆਹ ਅਤੇ ਉਸ ਦੇ ਬੱਚੇ ਆਏ ਅਤੇ ਮੱਥਾ ਟੇਕਿਆ। ਸਭ ਤੋਂ ਅਖ਼ੀਰ ਵਿੱਚ ਯੋਸੇਫ਼ ਅਤੇ ਰਾਖ਼ੇਲ ਆਏ ਅਤੇ ਉਹਨਾਂ ਨੇ ਵੀ ਮੱਥਾ ਟੇਕਿਆ।
8ਏਸਾਓ ਨੇ ਪੁੱਛਿਆ, “ਇਸ ਸਾਰੇ ਝੁੰਡ ਅਤੇ ਇੱਜੜਾਂ ਦਾ ਕੀ ਅਰਥ ਹੈ ਜੋ ਮੈਨੂੰ ਮਿਲੇ ਹਨ?” ਉਸਨੇ ਕਿਹਾ, “ਤੁਹਾਡੀ ਨਿਗਾਹ ਵਿੱਚ ਕਿਰਪਾ ਪਾਉਣ ਲਈ, ਮੇਰੇ ਮਾਲਕ।”