ਉਤਪਤ 33

ਏਸਾਓ ਨੇ ਪੁੱਛਿਆ, “ਇਸ ਸਾਰੇ ਝੁੰਡ ਅਤੇ ਇੱਜੜਾਂ ਦਾ ਕੀ ਅਰਥ ਹੈ ਜੋ ਮੈਨੂੰ ਮਿਲੇ ਹਨ?” ਉਸਨੇ ਕਿਹਾ, “ਤੁਹਾਡੀ ਨਿਗਾਹ ਵਿੱਚ ਕਿਰਪਾ ਪਾਉਣ ਲਈ, ਮੇਰੇ ਮਾਲਕ।”

Genesis 33:8 (UKJV) And he said, What mean you by all this drove which I met? And he said, These are to find grace in the sight of my lord.

6ਤਦ ਦਾਸੀਆਂ ਅਤੇ ਉਹਨਾਂ ਦੇ ਬੱਚਿਆਂ ਨੇ ਨੇੜੇ ਆ ਕੇ ਮੱਥਾ ਟੇਕਿਆ।

7ਫੇਰ ਲੇਆਹ ਅਤੇ ਉਸ ਦੇ ਬੱਚੇ ਆਏ ਅਤੇ ਮੱਥਾ ਟੇਕਿਆ। ਸਭ ਤੋਂ ਅਖ਼ੀਰ ਵਿੱਚ ਯੋਸੇਫ਼ ਅਤੇ ਰਾਖ਼ੇਲ ਆਏ ਅਤੇ ਉਹਨਾਂ ਨੇ ਵੀ ਮੱਥਾ ਟੇਕਿਆ।

8ਏਸਾਓ ਨੇ ਪੁੱਛਿਆ, “ਇਸ ਸਾਰੇ ਝੁੰਡ ਅਤੇ ਇੱਜੜਾਂ ਦਾ ਕੀ ਅਰਥ ਹੈ ਜੋ ਮੈਨੂੰ ਮਿਲੇ ਹਨ?” ਉਸਨੇ ਕਿਹਾ, “ਤੁਹਾਡੀ ਨਿਗਾਹ ਵਿੱਚ ਕਿਰਪਾ ਪਾਉਣ ਲਈ, ਮੇਰੇ ਮਾਲਕ।”

9ਪਰ ਏਸਾਓ ਨੇ ਆਖਿਆ, “ਹੇ ਮੇਰੇ ਭਰਾ, ਮੇਰੇ ਕੋਲ ਪਹਿਲਾਂ ਹੀ ਬਹੁਤ ਹੈ। ਜੋ ਤੁਹਾਡੇ ਕੋਲ ਹੈ ਆਪਣੇ ਲਈ ਰੱਖੋ।”

10ਯਾਕੋਬ ਨੇ ਕਿਹਾ, “ਨਹੀਂ, ਕਿਰਪਾ ਕਰਕੇ! ਜੇਕਰ ਮੈਨੂੰ ਤੇਰੀਆਂ ਨਜ਼ਰਾਂ ਵਿੱਚ ਕਿਰਪਾ ਮਿਲੀ ਹੈ, ਤਾਂ ਮੇਰੇ ਵੱਲੋਂ ਇਹ ਤੋਹਫ਼ਾ ਸਵੀਕਾਰ ਕਰੋ ਕਿਉਂਕਿ ਤੇਰਾ ਚਿਹਰਾ ਵੇਖਣਾ ਪਰਮੇਸ਼ਵਰ ਦਾ ਚਿਹਰਾ ਵੇਖਣ ਵਰਗਾ ਹੈ, ਹੁਣ ਜਦੋਂ ਤੂੰ ਮੇਰੇ ਉੱਤੇ ਕਿਰਪਾ ਕੀਤੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.