ਉਤਪਤ 33

ਫੇਰ ਲੇਆਹ ਅਤੇ ਉਸ ਦੇ ਬੱਚੇ ਆਏ ਅਤੇ ਮੱਥਾ ਟੇਕਿਆ। ਸਭ ਤੋਂ ਅਖ਼ੀਰ ਵਿੱਚ ਯੋਸੇਫ਼ ਅਤੇ ਰਾਖ਼ੇਲ ਆਏ ਅਤੇ ਉਹਨਾਂ ਨੇ ਵੀ ਮੱਥਾ ਟੇਕਿਆ।

Genesis 33:7 (UKJV) And Leah also with her children came near, and bowed themselves: and after came Joseph near and Rachel, and they bowed themselves.

5ਤਦ ਏਸਾਓ ਨੇ ਉੱਪਰ ਤੱਕ ਕੇ ਔਰਤਾਂ ਅਤੇ ਬੱਚਿਆਂ ਨੂੰ ਵੇਖਿਆ। “ਇਹ ਤੇਰੇ ਨਾਲ ਕੌਣ ਹਨ?” ਉਸ ਨੇ ਪੁੱਛਿਆ। ਯਾਕੋਬ ਨੇ ਉੱਤਰ ਦਿੱਤਾ, “ਉਹ ਬੱਚੇ ਹਨ ਜੋ ਪਰਮੇਸ਼ਵਰ ਨੇ ਤੁਹਾਡੇ ਸੇਵਕ ਨੂੰ ਕਿਰਪਾ ਨਾਲ ਦਿੱਤੇ ਹਨ।”

6ਤਦ ਦਾਸੀਆਂ ਅਤੇ ਉਹਨਾਂ ਦੇ ਬੱਚਿਆਂ ਨੇ ਨੇੜੇ ਆ ਕੇ ਮੱਥਾ ਟੇਕਿਆ।

7ਫੇਰ ਲੇਆਹ ਅਤੇ ਉਸ ਦੇ ਬੱਚੇ ਆਏ ਅਤੇ ਮੱਥਾ ਟੇਕਿਆ। ਸਭ ਤੋਂ ਅਖ਼ੀਰ ਵਿੱਚ ਯੋਸੇਫ਼ ਅਤੇ ਰਾਖ਼ੇਲ ਆਏ ਅਤੇ ਉਹਨਾਂ ਨੇ ਵੀ ਮੱਥਾ ਟੇਕਿਆ।

8ਏਸਾਓ ਨੇ ਪੁੱਛਿਆ, “ਇਸ ਸਾਰੇ ਝੁੰਡ ਅਤੇ ਇੱਜੜਾਂ ਦਾ ਕੀ ਅਰਥ ਹੈ ਜੋ ਮੈਨੂੰ ਮਿਲੇ ਹਨ?” ਉਸਨੇ ਕਿਹਾ, “ਤੁਹਾਡੀ ਨਿਗਾਹ ਵਿੱਚ ਕਿਰਪਾ ਪਾਉਣ ਲਈ, ਮੇਰੇ ਮਾਲਕ।”

9ਪਰ ਏਸਾਓ ਨੇ ਆਖਿਆ, “ਹੇ ਮੇਰੇ ਭਰਾ, ਮੇਰੇ ਕੋਲ ਪਹਿਲਾਂ ਹੀ ਬਹੁਤ ਹੈ। ਜੋ ਤੁਹਾਡੇ ਕੋਲ ਹੈ ਆਪਣੇ ਲਈ ਰੱਖੋ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.