7ਫੇਰ ਲੇਆਹ ਅਤੇ ਉਸ ਦੇ ਬੱਚੇ ਆਏ ਅਤੇ ਮੱਥਾ ਟੇਕਿਆ। ਸਭ ਤੋਂ ਅਖ਼ੀਰ ਵਿੱਚ ਯੋਸੇਫ਼ ਅਤੇ ਰਾਖ਼ੇਲ ਆਏ ਅਤੇ ਉਹਨਾਂ ਨੇ ਵੀ ਮੱਥਾ ਟੇਕਿਆ।
8ਏਸਾਓ ਨੇ ਪੁੱਛਿਆ, “ਇਸ ਸਾਰੇ ਝੁੰਡ ਅਤੇ ਇੱਜੜਾਂ ਦਾ ਕੀ ਅਰਥ ਹੈ ਜੋ ਮੈਨੂੰ ਮਿਲੇ ਹਨ?” ਉਸਨੇ ਕਿਹਾ, “ਤੁਹਾਡੀ ਨਿਗਾਹ ਵਿੱਚ ਕਿਰਪਾ ਪਾਉਣ ਲਈ, ਮੇਰੇ ਮਾਲਕ।”
9ਪਰ ਏਸਾਓ ਨੇ ਆਖਿਆ, “ਹੇ ਮੇਰੇ ਭਰਾ, ਮੇਰੇ ਕੋਲ ਪਹਿਲਾਂ ਹੀ ਬਹੁਤ ਹੈ। ਜੋ ਤੁਹਾਡੇ ਕੋਲ ਹੈ ਆਪਣੇ ਲਈ ਰੱਖੋ।”
10ਯਾਕੋਬ ਨੇ ਕਿਹਾ, “ਨਹੀਂ, ਕਿਰਪਾ ਕਰਕੇ! ਜੇਕਰ ਮੈਨੂੰ ਤੇਰੀਆਂ ਨਜ਼ਰਾਂ ਵਿੱਚ ਕਿਰਪਾ ਮਿਲੀ ਹੈ, ਤਾਂ ਮੇਰੇ ਵੱਲੋਂ ਇਹ ਤੋਹਫ਼ਾ ਸਵੀਕਾਰ ਕਰੋ ਕਿਉਂਕਿ ਤੇਰਾ ਚਿਹਰਾ ਵੇਖਣਾ ਪਰਮੇਸ਼ਵਰ ਦਾ ਚਿਹਰਾ ਵੇਖਣ ਵਰਗਾ ਹੈ, ਹੁਣ ਜਦੋਂ ਤੂੰ ਮੇਰੇ ਉੱਤੇ ਕਿਰਪਾ ਕੀਤੀ ਹੈ।
11ਕਿਰਪਾ ਕਰਕੇ ਉਸ ਤੋਹਫ਼ੇ ਨੂੰ ਕਬੂਲ ਕਰ ਜੋ ਤੇਰੇ ਲਈ ਲਿਆਇਆ ਗਿਆ ਹੈ, ਕਿਉਂਕਿ ਪਰਮੇਸ਼ਵਰ ਨੇ ਮੇਰੇ ਉੱਤੇ ਕਿਰਪਾ ਕੀਤੀ ਹੈ ਅਤੇ ਮੇਰੇ ਕੋਲ ਉਹ ਸਭ ਕੁਝ ਹੈ ਜੋ ਮੈਨੂੰ ਚਾਹੀਦਾ ਹੈ।” ਅਤੇ ਯਾਕੋਬ ਨੇ ਜ਼ੋਰ ਪਾਇਆ, ਏਸਾਓ ਨੇ ਇਸ ਨੂੰ ਸਵੀਕਾਰ ਕਰ ਲਿਆ।