15ਅਸੀਂ ਤੁਹਾਡੇ ਨਾਲ ਸਿਰਫ ਇੱਕ ਸ਼ਰਤ ਉੱਤੇ ਇਕਰਾਰਨਾਮਾ ਕਰਾਂਗੇ ਕਿ ਤੁਸੀਂ ਆਪਣੇ ਸਾਰੇ ਮਰਦਾਂ ਦੀ ਸੁੰਨਤ ਕਰਕੇ ਸਾਡੇ ਵਰਗੇ ਬਣ ਜਾਓ।
16ਤਦ ਅਸੀਂ ਤੁਹਾਨੂੰ ਆਪਣੀਆਂ ਧੀਆਂ ਦੇਵਾਂਗੇ ਅਤੇ ਤੁਹਾਡੀਆਂ ਧੀਆਂ ਆਪਣੇ ਲਈ ਲੈ ਲਵਾਂਗੇ। ਅਸੀਂ ਤੁਹਾਡੇ ਵਿਚਕਾਰ ਵੱਸਾਗੇ ਅਤੇ ਅਸੀਂ ਇੱਕ ਕੌਮ ਬਣ ਜਾਵਾਂਗੇ।
17ਪਰ ਜੇ ਤੁਸੀਂ ਸੁੰਨਤ ਕਰਾਉਣ ਲਈ ਰਾਜ਼ੀ ਨਹੀਂ ਹੋ, ਤਾਂ ਅਸੀਂ ਆਪਣੀ ਭੈਣ ਨੂੰ ਲੈ ਕੇ ਚਲੇ ਜਾਵਾਂਗੇ।”
18ਉਹਨਾਂ ਦੀਆਂ ਗੱਲਾਂ ਹਮੋਰ ਅਤੇ ਉਸ ਦੇ ਪੁੱਤਰ ਸ਼ਕਮ ਨੂੰ ਚੰਗੀਆਂ ਲੱਗੀਆਂ।
19ਉਸ ਜੁਆਨ ਨੇ ਜੋ ਆਪਣੇ ਪਿਤਾ ਦੇ ਸਾਰੇ ਘਰਾਣੇ ਵਿੱਚੋਂ ਸਭ ਤੋਂ ਵੱਧ ਆਦਰਯੋਗ ਸੀ, ਉਹਨਾਂ ਦੇ ਕਹਿਣ ਵਿੱਚ ਕੋਈ ਸਮਾਂ ਨਾ ਗੁਆਇਆ ਕਿਉਂ ਜੋ ਉਹ ਯਾਕੋਬ ਦੀ ਧੀ ਨਾਲ ਪ੍ਰਸੰਨ ਸੀ।