ਉਤਪਤ 34

ਅਸੀਂ ਤੁਹਾਡੇ ਨਾਲ ਸਿਰਫ ਇੱਕ ਸ਼ਰਤ ਉੱਤੇ ਇਕਰਾਰਨਾਮਾ ਕਰਾਂਗੇ ਕਿ ਤੁਸੀਂ ਆਪਣੇ ਸਾਰੇ ਮਰਦਾਂ ਦੀ ਸੁੰਨਤ ਕਰਕੇ ਸਾਡੇ ਵਰਗੇ ਬਣ ਜਾਓ।

Genesis 34:15 (UKJV) But in this will we consent unto you: If all of you will be as we be, that every male of you be circumcised;

13ਕਿਉਂਕਿ ਉਹਨਾਂ ਦੀ ਭੈਣ ਦੀਨਾਹ ਭ੍ਰਿਸ਼ਟ ਹੋ ਗਈ ਸੀ, ਇਸ ਲਈ ਯਾਕੋਬ ਦੇ ਪੁੱਤਰਾਂ ਨੇ ਸ਼ਕਮ ਅਤੇ ਉਸ ਦੇ ਪਿਤਾ ਹਮੋਰ ਨੂੰ ਧੋਖੇ ਨਾਲ ਉੱਤਰ ਦਿੱਤਾ।

14ਉਹਨਾਂ ਨੇ ਉਹਨਾਂ ਨੂੰ ਆਖਿਆ, “ਅਸੀਂ ਅਜਿਹਾ ਕੁਝ ਨਹੀਂ ਕਰ ਸਕਦੇ। ਅਸੀਂ ਆਪਣੀ ਭੈਣ ਨੂੰ ਅਜਿਹੇ ਆਦਮੀ ਨੂੰ ਨਹੀਂ ਦੇ ਸਕਦੇ ਜਿਸਦੀ ਸੁੰਨਤ ਨਹੀਂ ਹੋਈ ਹੈ। ਇਹ ਸਾਡੇ ਲਈ ਬਦਨਾਮੀ ਹੋਵੇਗੀ।

15ਅਸੀਂ ਤੁਹਾਡੇ ਨਾਲ ਸਿਰਫ ਇੱਕ ਸ਼ਰਤ ਉੱਤੇ ਇਕਰਾਰਨਾਮਾ ਕਰਾਂਗੇ ਕਿ ਤੁਸੀਂ ਆਪਣੇ ਸਾਰੇ ਮਰਦਾਂ ਦੀ ਸੁੰਨਤ ਕਰਕੇ ਸਾਡੇ ਵਰਗੇ ਬਣ ਜਾਓ।

16ਤਦ ਅਸੀਂ ਤੁਹਾਨੂੰ ਆਪਣੀਆਂ ਧੀਆਂ ਦੇਵਾਂਗੇ ਅਤੇ ਤੁਹਾਡੀਆਂ ਧੀਆਂ ਆਪਣੇ ਲਈ ਲੈ ਲਵਾਂਗੇ। ਅਸੀਂ ਤੁਹਾਡੇ ਵਿਚਕਾਰ ਵੱਸਾਗੇ ਅਤੇ ਅਸੀਂ ਇੱਕ ਕੌਮ ਬਣ ਜਾਵਾਂਗੇ।

17ਪਰ ਜੇ ਤੁਸੀਂ ਸੁੰਨਤ ਕਰਾਉਣ ਲਈ ਰਾਜ਼ੀ ਨਹੀਂ ਹੋ, ਤਾਂ ਅਸੀਂ ਆਪਣੀ ਭੈਣ ਨੂੰ ਲੈ ਕੇ ਚਲੇ ਜਾਵਾਂਗੇ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.