ਉਤਪਤ 34

ਤਦ ਅਸੀਂ ਤੁਹਾਨੂੰ ਆਪਣੀਆਂ ਧੀਆਂ ਦੇਵਾਂਗੇ ਅਤੇ ਤੁਹਾਡੀਆਂ ਧੀਆਂ ਆਪਣੇ ਲਈ ਲੈ ਲਵਾਂਗੇ। ਅਸੀਂ ਤੁਹਾਡੇ ਵਿਚਕਾਰ ਵੱਸਾਗੇ ਅਤੇ ਅਸੀਂ ਇੱਕ ਕੌਮ ਬਣ ਜਾਵਾਂਗੇ।

Genesis 34:16 (UKJV) Then will we give our daughters unto you, and we will take your daughters to us, and we will dwell with you, and we will become one people.

14ਉਹਨਾਂ ਨੇ ਉਹਨਾਂ ਨੂੰ ਆਖਿਆ, “ਅਸੀਂ ਅਜਿਹਾ ਕੁਝ ਨਹੀਂ ਕਰ ਸਕਦੇ। ਅਸੀਂ ਆਪਣੀ ਭੈਣ ਨੂੰ ਅਜਿਹੇ ਆਦਮੀ ਨੂੰ ਨਹੀਂ ਦੇ ਸਕਦੇ ਜਿਸਦੀ ਸੁੰਨਤ ਨਹੀਂ ਹੋਈ ਹੈ। ਇਹ ਸਾਡੇ ਲਈ ਬਦਨਾਮੀ ਹੋਵੇਗੀ।

15ਅਸੀਂ ਤੁਹਾਡੇ ਨਾਲ ਸਿਰਫ ਇੱਕ ਸ਼ਰਤ ਉੱਤੇ ਇਕਰਾਰਨਾਮਾ ਕਰਾਂਗੇ ਕਿ ਤੁਸੀਂ ਆਪਣੇ ਸਾਰੇ ਮਰਦਾਂ ਦੀ ਸੁੰਨਤ ਕਰਕੇ ਸਾਡੇ ਵਰਗੇ ਬਣ ਜਾਓ।

16ਤਦ ਅਸੀਂ ਤੁਹਾਨੂੰ ਆਪਣੀਆਂ ਧੀਆਂ ਦੇਵਾਂਗੇ ਅਤੇ ਤੁਹਾਡੀਆਂ ਧੀਆਂ ਆਪਣੇ ਲਈ ਲੈ ਲਵਾਂਗੇ। ਅਸੀਂ ਤੁਹਾਡੇ ਵਿਚਕਾਰ ਵੱਸਾਗੇ ਅਤੇ ਅਸੀਂ ਇੱਕ ਕੌਮ ਬਣ ਜਾਵਾਂਗੇ।

17ਪਰ ਜੇ ਤੁਸੀਂ ਸੁੰਨਤ ਕਰਾਉਣ ਲਈ ਰਾਜ਼ੀ ਨਹੀਂ ਹੋ, ਤਾਂ ਅਸੀਂ ਆਪਣੀ ਭੈਣ ਨੂੰ ਲੈ ਕੇ ਚਲੇ ਜਾਵਾਂਗੇ।”

18ਉਹਨਾਂ ਦੀਆਂ ਗੱਲਾਂ ਹਮੋਰ ਅਤੇ ਉਸ ਦੇ ਪੁੱਤਰ ਸ਼ਕਮ ਨੂੰ ਚੰਗੀਆਂ ਲੱਗੀਆਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.