ਉਤਪਤ 34

ਉਹਨਾਂ ਨੇ ਉਹਨਾਂ ਨੂੰ ਆਖਿਆ, “ਅਸੀਂ ਅਜਿਹਾ ਕੁਝ ਨਹੀਂ ਕਰ ਸਕਦੇ। ਅਸੀਂ ਆਪਣੀ ਭੈਣ ਨੂੰ ਅਜਿਹੇ ਆਦਮੀ ਨੂੰ ਨਹੀਂ ਦੇ ਸਕਦੇ ਜਿਸਦੀ ਸੁੰਨਤ ਨਹੀਂ ਹੋਈ ਹੈ। ਇਹ ਸਾਡੇ ਲਈ ਬਦਨਾਮੀ ਹੋਵੇਗੀ।

Genesis 34:14 (UKJV) And they said unto them, We cannot do this thing, to give our sister to one that is uncircumcised; for that were a reproach unto us:

12ਲਾੜੀ ਦੀ ਕੀਮਤ ਅਤੇ ਤੋਹਫ਼ੇ ਦੀ ਕੀਮਤ ਜੋ ਮੈਂ ਲੈ ਕੇ ਆਵਾਂਗਾ ਜਿੰਨਾ ਤੁਸੀਂ ਚਾਹੁੰਦੇ ਹੋ, ਅਤੇ ਜੋ ਤੁਸੀਂ ਮੇਰੇ ਤੋਂ ਮੰਗੋਂਗੇ ਮੈਂ ਅਦਾ ਕਰ ਦਿਆਂਗਾ। ਸਿਰਫ ਮੈਨੂੰ ਉਸ ਮੁਟਿਆਰ ਨੂੰ ਮੇਰੀ ਪਤਨੀ ਦੇ ਰੂਪ ਵਿੱਚ ਦੇ ਦਿਓ।”

13ਕਿਉਂਕਿ ਉਹਨਾਂ ਦੀ ਭੈਣ ਦੀਨਾਹ ਭ੍ਰਿਸ਼ਟ ਹੋ ਗਈ ਸੀ, ਇਸ ਲਈ ਯਾਕੋਬ ਦੇ ਪੁੱਤਰਾਂ ਨੇ ਸ਼ਕਮ ਅਤੇ ਉਸ ਦੇ ਪਿਤਾ ਹਮੋਰ ਨੂੰ ਧੋਖੇ ਨਾਲ ਉੱਤਰ ਦਿੱਤਾ।

14ਉਹਨਾਂ ਨੇ ਉਹਨਾਂ ਨੂੰ ਆਖਿਆ, “ਅਸੀਂ ਅਜਿਹਾ ਕੁਝ ਨਹੀਂ ਕਰ ਸਕਦੇ। ਅਸੀਂ ਆਪਣੀ ਭੈਣ ਨੂੰ ਅਜਿਹੇ ਆਦਮੀ ਨੂੰ ਨਹੀਂ ਦੇ ਸਕਦੇ ਜਿਸਦੀ ਸੁੰਨਤ ਨਹੀਂ ਹੋਈ ਹੈ। ਇਹ ਸਾਡੇ ਲਈ ਬਦਨਾਮੀ ਹੋਵੇਗੀ।

15ਅਸੀਂ ਤੁਹਾਡੇ ਨਾਲ ਸਿਰਫ ਇੱਕ ਸ਼ਰਤ ਉੱਤੇ ਇਕਰਾਰਨਾਮਾ ਕਰਾਂਗੇ ਕਿ ਤੁਸੀਂ ਆਪਣੇ ਸਾਰੇ ਮਰਦਾਂ ਦੀ ਸੁੰਨਤ ਕਰਕੇ ਸਾਡੇ ਵਰਗੇ ਬਣ ਜਾਓ।

16ਤਦ ਅਸੀਂ ਤੁਹਾਨੂੰ ਆਪਣੀਆਂ ਧੀਆਂ ਦੇਵਾਂਗੇ ਅਤੇ ਤੁਹਾਡੀਆਂ ਧੀਆਂ ਆਪਣੇ ਲਈ ਲੈ ਲਵਾਂਗੇ। ਅਸੀਂ ਤੁਹਾਡੇ ਵਿਚਕਾਰ ਵੱਸਾਗੇ ਅਤੇ ਅਸੀਂ ਇੱਕ ਕੌਮ ਬਣ ਜਾਵਾਂਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.