ਉਤਪਤ 34

ਲਾੜੀ ਦੀ ਕੀਮਤ ਅਤੇ ਤੋਹਫ਼ੇ ਦੀ ਕੀਮਤ ਜੋ ਮੈਂ ਲੈ ਕੇ ਆਵਾਂਗਾ ਜਿੰਨਾ ਤੁਸੀਂ ਚਾਹੁੰਦੇ ਹੋ, ਅਤੇ ਜੋ ਤੁਸੀਂ ਮੇਰੇ ਤੋਂ ਮੰਗੋਂਗੇ ਮੈਂ ਅਦਾ ਕਰ ਦਿਆਂਗਾ। ਸਿਰਫ ਮੈਨੂੰ ਉਸ ਮੁਟਿਆਰ ਨੂੰ ਮੇਰੀ ਪਤਨੀ ਦੇ ਰੂਪ ਵਿੱਚ ਦੇ ਦਿਓ।”

Genesis 34:12 (UKJV) Ask me never so much dowry and gift, and I will give according as all of you shall say unto me: but give me the damsel to wife.

10ਤੁਸੀਂ ਸਾਡੇ ਵਿਚਕਾਰ ਵੱਸ ਸਕਦੇ ਹੋ ਕਿਉ ਜੋ ਜ਼ਮੀਨ ਤੁਹਾਡੇ ਲਈ ਖੁੱਲ੍ਹੀ ਹੈ ਇੱਥੇ ਰਹੋ, ਵਪਾਰ ਕਰੋ ਅਤੇ ਇਸ ਨੂੰ ਆਪਣੀ ਨਿੱਜ ਸੰਪਤੀ ਬਣਾਓ।”

11ਤਦ ਸ਼ਕਮ ਨੇ ਦੀਨਾਹ ਦੇ ਪਿਤਾ ਅਤੇ ਭਰਾਵਾਂ ਨੂੰ ਕਿਹਾ, “ਮੈਨੂੰ ਤੁਹਾਡੀ ਨਿਗਾਹ ਵਿੱਚ ਮਿਹਰ ਪਾਉਣ ਦਿਓ, ਅਤੇ ਜੋ ਕੁਝ ਤੂੰ ਮੰਗੇਗਾ ਮੈਂ ਤੈਨੂੰ ਦੇਵਾਂਗਾ।

12ਲਾੜੀ ਦੀ ਕੀਮਤ ਅਤੇ ਤੋਹਫ਼ੇ ਦੀ ਕੀਮਤ ਜੋ ਮੈਂ ਲੈ ਕੇ ਆਵਾਂਗਾ ਜਿੰਨਾ ਤੁਸੀਂ ਚਾਹੁੰਦੇ ਹੋ, ਅਤੇ ਜੋ ਤੁਸੀਂ ਮੇਰੇ ਤੋਂ ਮੰਗੋਂਗੇ ਮੈਂ ਅਦਾ ਕਰ ਦਿਆਂਗਾ। ਸਿਰਫ ਮੈਨੂੰ ਉਸ ਮੁਟਿਆਰ ਨੂੰ ਮੇਰੀ ਪਤਨੀ ਦੇ ਰੂਪ ਵਿੱਚ ਦੇ ਦਿਓ।”

13ਕਿਉਂਕਿ ਉਹਨਾਂ ਦੀ ਭੈਣ ਦੀਨਾਹ ਭ੍ਰਿਸ਼ਟ ਹੋ ਗਈ ਸੀ, ਇਸ ਲਈ ਯਾਕੋਬ ਦੇ ਪੁੱਤਰਾਂ ਨੇ ਸ਼ਕਮ ਅਤੇ ਉਸ ਦੇ ਪਿਤਾ ਹਮੋਰ ਨੂੰ ਧੋਖੇ ਨਾਲ ਉੱਤਰ ਦਿੱਤਾ।

14ਉਹਨਾਂ ਨੇ ਉਹਨਾਂ ਨੂੰ ਆਖਿਆ, “ਅਸੀਂ ਅਜਿਹਾ ਕੁਝ ਨਹੀਂ ਕਰ ਸਕਦੇ। ਅਸੀਂ ਆਪਣੀ ਭੈਣ ਨੂੰ ਅਜਿਹੇ ਆਦਮੀ ਨੂੰ ਨਹੀਂ ਦੇ ਸਕਦੇ ਜਿਸਦੀ ਸੁੰਨਤ ਨਹੀਂ ਹੋਈ ਹੈ। ਇਹ ਸਾਡੇ ਲਈ ਬਦਨਾਮੀ ਹੋਵੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.