ਉਤਪਤ 34

ਤਦ ਸ਼ਕਮ ਨੇ ਦੀਨਾਹ ਦੇ ਪਿਤਾ ਅਤੇ ਭਰਾਵਾਂ ਨੂੰ ਕਿਹਾ, “ਮੈਨੂੰ ਤੁਹਾਡੀ ਨਿਗਾਹ ਵਿੱਚ ਮਿਹਰ ਪਾਉਣ ਦਿਓ, ਅਤੇ ਜੋ ਕੁਝ ਤੂੰ ਮੰਗੇਗਾ ਮੈਂ ਤੈਨੂੰ ਦੇਵਾਂਗਾ।

Genesis 34:11 (UKJV) And Shechem said unto her father and unto her brethren, Let me find grace in your eyes, and what all of you shall say unto me I will give.

9ਸਾਡੇ ਨਾਲ ਰਿਸ਼ਤੇਦਾਰੀ ਬਣਾਓ ਸਾਨੂੰ ਆਪਣੀਆਂ ਧੀਆਂ ਦਿਓ ਅਤੇ ਸਾਡੀਆਂ ਧੀਆਂ ਆਪਣੇ ਲਈ ਲੈ ਲਵੋ।

10ਤੁਸੀਂ ਸਾਡੇ ਵਿਚਕਾਰ ਵੱਸ ਸਕਦੇ ਹੋ ਕਿਉ ਜੋ ਜ਼ਮੀਨ ਤੁਹਾਡੇ ਲਈ ਖੁੱਲ੍ਹੀ ਹੈ ਇੱਥੇ ਰਹੋ, ਵਪਾਰ ਕਰੋ ਅਤੇ ਇਸ ਨੂੰ ਆਪਣੀ ਨਿੱਜ ਸੰਪਤੀ ਬਣਾਓ।”

11ਤਦ ਸ਼ਕਮ ਨੇ ਦੀਨਾਹ ਦੇ ਪਿਤਾ ਅਤੇ ਭਰਾਵਾਂ ਨੂੰ ਕਿਹਾ, “ਮੈਨੂੰ ਤੁਹਾਡੀ ਨਿਗਾਹ ਵਿੱਚ ਮਿਹਰ ਪਾਉਣ ਦਿਓ, ਅਤੇ ਜੋ ਕੁਝ ਤੂੰ ਮੰਗੇਗਾ ਮੈਂ ਤੈਨੂੰ ਦੇਵਾਂਗਾ।

12ਲਾੜੀ ਦੀ ਕੀਮਤ ਅਤੇ ਤੋਹਫ਼ੇ ਦੀ ਕੀਮਤ ਜੋ ਮੈਂ ਲੈ ਕੇ ਆਵਾਂਗਾ ਜਿੰਨਾ ਤੁਸੀਂ ਚਾਹੁੰਦੇ ਹੋ, ਅਤੇ ਜੋ ਤੁਸੀਂ ਮੇਰੇ ਤੋਂ ਮੰਗੋਂਗੇ ਮੈਂ ਅਦਾ ਕਰ ਦਿਆਂਗਾ। ਸਿਰਫ ਮੈਨੂੰ ਉਸ ਮੁਟਿਆਰ ਨੂੰ ਮੇਰੀ ਪਤਨੀ ਦੇ ਰੂਪ ਵਿੱਚ ਦੇ ਦਿਓ।”

13ਕਿਉਂਕਿ ਉਹਨਾਂ ਦੀ ਭੈਣ ਦੀਨਾਹ ਭ੍ਰਿਸ਼ਟ ਹੋ ਗਈ ਸੀ, ਇਸ ਲਈ ਯਾਕੋਬ ਦੇ ਪੁੱਤਰਾਂ ਨੇ ਸ਼ਕਮ ਅਤੇ ਉਸ ਦੇ ਪਿਤਾ ਹਮੋਰ ਨੂੰ ਧੋਖੇ ਨਾਲ ਉੱਤਰ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.