ਉਤਪਤ 34

ਸਾਡੇ ਨਾਲ ਰਿਸ਼ਤੇਦਾਰੀ ਬਣਾਓ ਸਾਨੂੰ ਆਪਣੀਆਂ ਧੀਆਂ ਦਿਓ ਅਤੇ ਸਾਡੀਆਂ ਧੀਆਂ ਆਪਣੇ ਲਈ ਲੈ ਲਵੋ।

Genesis 34:9 (UKJV) And make all of you marriages with us, and give your daughters unto us, and take our daughters unto you.

7ਇਸ ਦੌਰਾਨ, ਯਾਕੋਬ ਦੇ ਪੁੱਤਰ ਵੀ ਜੋ ਵਾਪਰਿਆ ਸੀ ਉਸ ਬਾਰੇ ਸੁਣਦਿਆਂ ਹੀ ਖੇਤਾਂ ਵਿੱਚੋਂ ਪਰਤੇ। ਉਹ ਹੈਰਾਨ ਅਤੇ ਗੁੱਸੇ ਵਿੱਚ ਸਨ, ਕਿਉਂਕਿ ਸ਼ਕਮ ਨੇ ਯਾਕੋਬ ਦੀ ਧੀ ਨਾਲ ਸੌਂ ਕੇ ਇਸਰਾਏਲ ਵਿੱਚ ਇੱਕ ਘਿਣਾਉਣੀ ਗੱਲ ਕੀਤੀ ਸੀ, ਇੱਕ ਅਜਿਹਾ ਕੰਮ ਜੋ ਨਹੀਂ ਕੀਤਾ ਜਾਣਾ ਚਾਹੀਦਾ ਸੀ।

8ਪਰ ਹਮੋਰ ਨੇ ਉਹਨਾਂ ਨੂੰ ਕਿਹਾ, “ਮੇਰੇ ਪੁੱਤਰ ਸ਼ਕਮ ਦਾ ਮਨ ਤੁਹਾਡੀ ਧੀ ਉੱਤੇ ਲੱਗਾ ਹੋਇਆ ਹੈ। ਕਿਰਪਾ ਕਰਕੇ ਉਸਨੂੰ ਉਸਦੀ ਪਤਨੀ ਵਜੋਂ ਦੇ ਦਿਓ।

9ਸਾਡੇ ਨਾਲ ਰਿਸ਼ਤੇਦਾਰੀ ਬਣਾਓ ਸਾਨੂੰ ਆਪਣੀਆਂ ਧੀਆਂ ਦਿਓ ਅਤੇ ਸਾਡੀਆਂ ਧੀਆਂ ਆਪਣੇ ਲਈ ਲੈ ਲਵੋ।

10ਤੁਸੀਂ ਸਾਡੇ ਵਿਚਕਾਰ ਵੱਸ ਸਕਦੇ ਹੋ ਕਿਉ ਜੋ ਜ਼ਮੀਨ ਤੁਹਾਡੇ ਲਈ ਖੁੱਲ੍ਹੀ ਹੈ ਇੱਥੇ ਰਹੋ, ਵਪਾਰ ਕਰੋ ਅਤੇ ਇਸ ਨੂੰ ਆਪਣੀ ਨਿੱਜ ਸੰਪਤੀ ਬਣਾਓ।”

11ਤਦ ਸ਼ਕਮ ਨੇ ਦੀਨਾਹ ਦੇ ਪਿਤਾ ਅਤੇ ਭਰਾਵਾਂ ਨੂੰ ਕਿਹਾ, “ਮੈਨੂੰ ਤੁਹਾਡੀ ਨਿਗਾਹ ਵਿੱਚ ਮਿਹਰ ਪਾਉਣ ਦਿਓ, ਅਤੇ ਜੋ ਕੁਝ ਤੂੰ ਮੰਗੇਗਾ ਮੈਂ ਤੈਨੂੰ ਦੇਵਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.