ਉਤਪਤ 34

ਇਸ ਦੌਰਾਨ, ਯਾਕੋਬ ਦੇ ਪੁੱਤਰ ਵੀ ਜੋ ਵਾਪਰਿਆ ਸੀ ਉਸ ਬਾਰੇ ਸੁਣਦਿਆਂ ਹੀ ਖੇਤਾਂ ਵਿੱਚੋਂ ਪਰਤੇ। ਉਹ ਹੈਰਾਨ ਅਤੇ ਗੁੱਸੇ ਵਿੱਚ ਸਨ, ਕਿਉਂਕਿ ਸ਼ਕਮ ਨੇ ਯਾਕੋਬ ਦੀ ਧੀ ਨਾਲ ਸੌਂ ਕੇ ਇਸਰਾਏਲ ਵਿੱਚ ਇੱਕ ਘਿਣਾਉਣੀ ਗੱਲ ਕੀਤੀ ਸੀ, ਇੱਕ ਅਜਿਹਾ ਕੰਮ ਜੋ ਨਹੀਂ ਕੀਤਾ ਜਾਣਾ ਚਾਹੀਦਾ ਸੀ।

Genesis 34:7 (UKJV) And the sons of Jacob came out of the field when they heard it: and the men were grieved, and they were very angry, because he had wrought folly in Israel in lying with Jacob's daughter: which thing ought not to be done.

5ਜਦੋਂ ਯਾਕੋਬ ਨੇ ਸੁਣਿਆ ਕਿ ਉਸਦੀ ਧੀ ਦੀਨਾਹ ਭ੍ਰਿਸ਼ਟ ਹੋ ਗਈ ਹੈ, ਤਾਂ ਉਸਦੇ ਪੁੱਤਰ ਆਪਣੇ ਪਸ਼ੂਆਂ ਸਮੇਤ ਖੇਤਾਂ ਵਿੱਚ ਸਨ। ਇਸ ਲਈ ਉਸਨੇ ਘਰ ਆਉਣ ਤੱਕ ਇਸ ਵਿਸ਼ੇ ਬਾਰੇ ਚੁੱਪ ਹੀ ਕੀਤਾ ਰਿਹਾ।

6ਫਿਰ ਸ਼ਕਮ ਦਾ ਪਿਤਾ ਹਮੋਰ ਯਾਕੋਬ ਨਾਲ ਗੱਲ ਕਰਨ ਲਈ ਬਾਹਰ ਗਿਆ।

7ਇਸ ਦੌਰਾਨ, ਯਾਕੋਬ ਦੇ ਪੁੱਤਰ ਵੀ ਜੋ ਵਾਪਰਿਆ ਸੀ ਉਸ ਬਾਰੇ ਸੁਣਦਿਆਂ ਹੀ ਖੇਤਾਂ ਵਿੱਚੋਂ ਪਰਤੇ। ਉਹ ਹੈਰਾਨ ਅਤੇ ਗੁੱਸੇ ਵਿੱਚ ਸਨ, ਕਿਉਂਕਿ ਸ਼ਕਮ ਨੇ ਯਾਕੋਬ ਦੀ ਧੀ ਨਾਲ ਸੌਂ ਕੇ ਇਸਰਾਏਲ ਵਿੱਚ ਇੱਕ ਘਿਣਾਉਣੀ ਗੱਲ ਕੀਤੀ ਸੀ, ਇੱਕ ਅਜਿਹਾ ਕੰਮ ਜੋ ਨਹੀਂ ਕੀਤਾ ਜਾਣਾ ਚਾਹੀਦਾ ਸੀ।

8ਪਰ ਹਮੋਰ ਨੇ ਉਹਨਾਂ ਨੂੰ ਕਿਹਾ, “ਮੇਰੇ ਪੁੱਤਰ ਸ਼ਕਮ ਦਾ ਮਨ ਤੁਹਾਡੀ ਧੀ ਉੱਤੇ ਲੱਗਾ ਹੋਇਆ ਹੈ। ਕਿਰਪਾ ਕਰਕੇ ਉਸਨੂੰ ਉਸਦੀ ਪਤਨੀ ਵਜੋਂ ਦੇ ਦਿਓ।

9ਸਾਡੇ ਨਾਲ ਰਿਸ਼ਤੇਦਾਰੀ ਬਣਾਓ ਸਾਨੂੰ ਆਪਣੀਆਂ ਧੀਆਂ ਦਿਓ ਅਤੇ ਸਾਡੀਆਂ ਧੀਆਂ ਆਪਣੇ ਲਈ ਲੈ ਲਵੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.