ਉਤਪਤ 34

ਜਦੋਂ ਯਾਕੋਬ ਨੇ ਸੁਣਿਆ ਕਿ ਉਸਦੀ ਧੀ ਦੀਨਾਹ ਭ੍ਰਿਸ਼ਟ ਹੋ ਗਈ ਹੈ, ਤਾਂ ਉਸਦੇ ਪੁੱਤਰ ਆਪਣੇ ਪਸ਼ੂਆਂ ਸਮੇਤ ਖੇਤਾਂ ਵਿੱਚ ਸਨ। ਇਸ ਲਈ ਉਸਨੇ ਘਰ ਆਉਣ ਤੱਕ ਇਸ ਵਿਸ਼ੇ ਬਾਰੇ ਚੁੱਪ ਹੀ ਕੀਤਾ ਰਿਹਾ।

Genesis 34:5 (UKJV) And Jacob heard that he had defiled Dinah his daughter: now his sons were with his cattle in the field: and Jacob held his peace until they were come.

3ਉਹ ਦਾ ਮਨ ਯਾਕੋਬ ਦੀ ਧੀ ਦੀਨਾਹ ਵੱਲ ਖਿੱਚਿਆ ਗਿਆ। ਉਹ ਮੁਟਿਆਰ ਨੂੰ ਪਿਆਰ ਕਰਦਾ ਸੀ ਅਤੇ ਉਸ ਨਾਲ ਪਿਆਰ ਨਾਲ ਗੱਲ ਕਰਦਾ ਸੀ।

4ਅਤੇ ਸ਼ਕਮ ਨੇ ਆਪਣੇ ਪਿਤਾ ਹਮੋਰ ਨੂੰ ਆਖਿਆ, ਇਸ ਕੁੜੀ ਨੂੰ ਮੇਰੀ ਪਤਨੀ ਬਣਾ ਲੈ।

5ਜਦੋਂ ਯਾਕੋਬ ਨੇ ਸੁਣਿਆ ਕਿ ਉਸਦੀ ਧੀ ਦੀਨਾਹ ਭ੍ਰਿਸ਼ਟ ਹੋ ਗਈ ਹੈ, ਤਾਂ ਉਸਦੇ ਪੁੱਤਰ ਆਪਣੇ ਪਸ਼ੂਆਂ ਸਮੇਤ ਖੇਤਾਂ ਵਿੱਚ ਸਨ। ਇਸ ਲਈ ਉਸਨੇ ਘਰ ਆਉਣ ਤੱਕ ਇਸ ਵਿਸ਼ੇ ਬਾਰੇ ਚੁੱਪ ਹੀ ਕੀਤਾ ਰਿਹਾ।

6ਫਿਰ ਸ਼ਕਮ ਦਾ ਪਿਤਾ ਹਮੋਰ ਯਾਕੋਬ ਨਾਲ ਗੱਲ ਕਰਨ ਲਈ ਬਾਹਰ ਗਿਆ।

7ਇਸ ਦੌਰਾਨ, ਯਾਕੋਬ ਦੇ ਪੁੱਤਰ ਵੀ ਜੋ ਵਾਪਰਿਆ ਸੀ ਉਸ ਬਾਰੇ ਸੁਣਦਿਆਂ ਹੀ ਖੇਤਾਂ ਵਿੱਚੋਂ ਪਰਤੇ। ਉਹ ਹੈਰਾਨ ਅਤੇ ਗੁੱਸੇ ਵਿੱਚ ਸਨ, ਕਿਉਂਕਿ ਸ਼ਕਮ ਨੇ ਯਾਕੋਬ ਦੀ ਧੀ ਨਾਲ ਸੌਂ ਕੇ ਇਸਰਾਏਲ ਵਿੱਚ ਇੱਕ ਘਿਣਾਉਣੀ ਗੱਲ ਕੀਤੀ ਸੀ, ਇੱਕ ਅਜਿਹਾ ਕੰਮ ਜੋ ਨਹੀਂ ਕੀਤਾ ਜਾਣਾ ਚਾਹੀਦਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.