ਉਤਪਤ 34

ਫਿਰ ਸ਼ਕਮ ਦਾ ਪਿਤਾ ਹਮੋਰ ਯਾਕੋਬ ਨਾਲ ਗੱਲ ਕਰਨ ਲਈ ਬਾਹਰ ਗਿਆ।

Genesis 34:6 (UKJV) And Hamor the father of Shechem went out unto Jacob to commune with him.

4ਅਤੇ ਸ਼ਕਮ ਨੇ ਆਪਣੇ ਪਿਤਾ ਹਮੋਰ ਨੂੰ ਆਖਿਆ, ਇਸ ਕੁੜੀ ਨੂੰ ਮੇਰੀ ਪਤਨੀ ਬਣਾ ਲੈ।

5ਜਦੋਂ ਯਾਕੋਬ ਨੇ ਸੁਣਿਆ ਕਿ ਉਸਦੀ ਧੀ ਦੀਨਾਹ ਭ੍ਰਿਸ਼ਟ ਹੋ ਗਈ ਹੈ, ਤਾਂ ਉਸਦੇ ਪੁੱਤਰ ਆਪਣੇ ਪਸ਼ੂਆਂ ਸਮੇਤ ਖੇਤਾਂ ਵਿੱਚ ਸਨ। ਇਸ ਲਈ ਉਸਨੇ ਘਰ ਆਉਣ ਤੱਕ ਇਸ ਵਿਸ਼ੇ ਬਾਰੇ ਚੁੱਪ ਹੀ ਕੀਤਾ ਰਿਹਾ।

6ਫਿਰ ਸ਼ਕਮ ਦਾ ਪਿਤਾ ਹਮੋਰ ਯਾਕੋਬ ਨਾਲ ਗੱਲ ਕਰਨ ਲਈ ਬਾਹਰ ਗਿਆ।

7ਇਸ ਦੌਰਾਨ, ਯਾਕੋਬ ਦੇ ਪੁੱਤਰ ਵੀ ਜੋ ਵਾਪਰਿਆ ਸੀ ਉਸ ਬਾਰੇ ਸੁਣਦਿਆਂ ਹੀ ਖੇਤਾਂ ਵਿੱਚੋਂ ਪਰਤੇ। ਉਹ ਹੈਰਾਨ ਅਤੇ ਗੁੱਸੇ ਵਿੱਚ ਸਨ, ਕਿਉਂਕਿ ਸ਼ਕਮ ਨੇ ਯਾਕੋਬ ਦੀ ਧੀ ਨਾਲ ਸੌਂ ਕੇ ਇਸਰਾਏਲ ਵਿੱਚ ਇੱਕ ਘਿਣਾਉਣੀ ਗੱਲ ਕੀਤੀ ਸੀ, ਇੱਕ ਅਜਿਹਾ ਕੰਮ ਜੋ ਨਹੀਂ ਕੀਤਾ ਜਾਣਾ ਚਾਹੀਦਾ ਸੀ।

8ਪਰ ਹਮੋਰ ਨੇ ਉਹਨਾਂ ਨੂੰ ਕਿਹਾ, “ਮੇਰੇ ਪੁੱਤਰ ਸ਼ਕਮ ਦਾ ਮਨ ਤੁਹਾਡੀ ਧੀ ਉੱਤੇ ਲੱਗਾ ਹੋਇਆ ਹੈ। ਕਿਰਪਾ ਕਰਕੇ ਉਸਨੂੰ ਉਸਦੀ ਪਤਨੀ ਵਜੋਂ ਦੇ ਦਿਓ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.