ਉਤਪਤ 34

ਉਹ ਦਾ ਮਨ ਯਾਕੋਬ ਦੀ ਧੀ ਦੀਨਾਹ ਵੱਲ ਖਿੱਚਿਆ ਗਿਆ। ਉਹ ਮੁਟਿਆਰ ਨੂੰ ਪਿਆਰ ਕਰਦਾ ਸੀ ਅਤੇ ਉਸ ਨਾਲ ਪਿਆਰ ਨਾਲ ਗੱਲ ਕਰਦਾ ਸੀ।

Genesis 34:3 (UKJV) And his soul clave unto Dinah the daughter of Jacob, and he loved the damsel, and spoke kindly unto the damsel.

1ਹੁਣ ਦੀਨਾਹ, ਲੇਆਹ ਦੀ ਧੀ ਯਾਕੋਬ ਤੋਂ ਜੰਮੀ ਸੀ, ਉਸ ਦੇਸ਼ ਦੀਆਂ ਔਰਤਾਂ ਨੂੰ ਮਿਲਣ ਲਈ ਬਾਹਰ ਗਈ।

2ਜਦੋਂ ਉਸ ਇਲਾਕੇ ਦੇ ਹਾਕਮ ਹਮੋਰ ਹਿੱਤੀ ਦੇ ਪੁੱਤਰ ਸ਼ਕਮ ਨੇ ਉਸ ਨੂੰ ਵੇਖਿਆ ਤਾਂ ਉਸ ਨੂੰ ਲੈ ਗਿਆ ਅਤੇ ਉਸ ਨਾਲ ਬਲਾਤਕਾਰ ਕੀਤਾ।

3ਉਹ ਦਾ ਮਨ ਯਾਕੋਬ ਦੀ ਧੀ ਦੀਨਾਹ ਵੱਲ ਖਿੱਚਿਆ ਗਿਆ। ਉਹ ਮੁਟਿਆਰ ਨੂੰ ਪਿਆਰ ਕਰਦਾ ਸੀ ਅਤੇ ਉਸ ਨਾਲ ਪਿਆਰ ਨਾਲ ਗੱਲ ਕਰਦਾ ਸੀ।

4ਅਤੇ ਸ਼ਕਮ ਨੇ ਆਪਣੇ ਪਿਤਾ ਹਮੋਰ ਨੂੰ ਆਖਿਆ, ਇਸ ਕੁੜੀ ਨੂੰ ਮੇਰੀ ਪਤਨੀ ਬਣਾ ਲੈ।

5ਜਦੋਂ ਯਾਕੋਬ ਨੇ ਸੁਣਿਆ ਕਿ ਉਸਦੀ ਧੀ ਦੀਨਾਹ ਭ੍ਰਿਸ਼ਟ ਹੋ ਗਈ ਹੈ, ਤਾਂ ਉਸਦੇ ਪੁੱਤਰ ਆਪਣੇ ਪਸ਼ੂਆਂ ਸਮੇਤ ਖੇਤਾਂ ਵਿੱਚ ਸਨ। ਇਸ ਲਈ ਉਸਨੇ ਘਰ ਆਉਣ ਤੱਕ ਇਸ ਵਿਸ਼ੇ ਬਾਰੇ ਚੁੱਪ ਹੀ ਕੀਤਾ ਰਿਹਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.