ਉਤਪਤ 34

ਤੁਸੀਂ ਸਾਡੇ ਵਿਚਕਾਰ ਵੱਸ ਸਕਦੇ ਹੋ ਕਿਉ ਜੋ ਜ਼ਮੀਨ ਤੁਹਾਡੇ ਲਈ ਖੁੱਲ੍ਹੀ ਹੈ ਇੱਥੇ ਰਹੋ, ਵਪਾਰ ਕਰੋ ਅਤੇ ਇਸ ਨੂੰ ਆਪਣੀ ਨਿੱਜ ਸੰਪਤੀ ਬਣਾਓ।”

Genesis 34:10 (UKJV) And all of you shall dwell with us: and the land shall be before you; dwell and trade all of you therein, and get you possessions therein.

8ਪਰ ਹਮੋਰ ਨੇ ਉਹਨਾਂ ਨੂੰ ਕਿਹਾ, “ਮੇਰੇ ਪੁੱਤਰ ਸ਼ਕਮ ਦਾ ਮਨ ਤੁਹਾਡੀ ਧੀ ਉੱਤੇ ਲੱਗਾ ਹੋਇਆ ਹੈ। ਕਿਰਪਾ ਕਰਕੇ ਉਸਨੂੰ ਉਸਦੀ ਪਤਨੀ ਵਜੋਂ ਦੇ ਦਿਓ।

9ਸਾਡੇ ਨਾਲ ਰਿਸ਼ਤੇਦਾਰੀ ਬਣਾਓ ਸਾਨੂੰ ਆਪਣੀਆਂ ਧੀਆਂ ਦਿਓ ਅਤੇ ਸਾਡੀਆਂ ਧੀਆਂ ਆਪਣੇ ਲਈ ਲੈ ਲਵੋ।

10ਤੁਸੀਂ ਸਾਡੇ ਵਿਚਕਾਰ ਵੱਸ ਸਕਦੇ ਹੋ ਕਿਉ ਜੋ ਜ਼ਮੀਨ ਤੁਹਾਡੇ ਲਈ ਖੁੱਲ੍ਹੀ ਹੈ ਇੱਥੇ ਰਹੋ, ਵਪਾਰ ਕਰੋ ਅਤੇ ਇਸ ਨੂੰ ਆਪਣੀ ਨਿੱਜ ਸੰਪਤੀ ਬਣਾਓ।”

11ਤਦ ਸ਼ਕਮ ਨੇ ਦੀਨਾਹ ਦੇ ਪਿਤਾ ਅਤੇ ਭਰਾਵਾਂ ਨੂੰ ਕਿਹਾ, “ਮੈਨੂੰ ਤੁਹਾਡੀ ਨਿਗਾਹ ਵਿੱਚ ਮਿਹਰ ਪਾਉਣ ਦਿਓ, ਅਤੇ ਜੋ ਕੁਝ ਤੂੰ ਮੰਗੇਗਾ ਮੈਂ ਤੈਨੂੰ ਦੇਵਾਂਗਾ।

12ਲਾੜੀ ਦੀ ਕੀਮਤ ਅਤੇ ਤੋਹਫ਼ੇ ਦੀ ਕੀਮਤ ਜੋ ਮੈਂ ਲੈ ਕੇ ਆਵਾਂਗਾ ਜਿੰਨਾ ਤੁਸੀਂ ਚਾਹੁੰਦੇ ਹੋ, ਅਤੇ ਜੋ ਤੁਸੀਂ ਮੇਰੇ ਤੋਂ ਮੰਗੋਂਗੇ ਮੈਂ ਅਦਾ ਕਰ ਦਿਆਂਗਾ। ਸਿਰਫ ਮੈਨੂੰ ਉਸ ਮੁਟਿਆਰ ਨੂੰ ਮੇਰੀ ਪਤਨੀ ਦੇ ਰੂਪ ਵਿੱਚ ਦੇ ਦਿਓ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.