ਉਤਪਤ 34

ਸਾਰੇ ਮਨੁੱਖ ਜਿਹੜੇ ਸ਼ਹਿਰ ਦੇ ਦਰਵਾਜ਼ੇ ਤੋਂ ਬਾਹਰ ਗਏ ਸਨ, ਹਮੋਰ ਅਤੇ ਉਸ ਦੇ ਪੁੱਤਰ ਸ਼ਕਮ ਨਾਲ ਸਹਿਮਤ ਹੋਏ ਅਤੇ ਸ਼ਹਿਰ ਦੇ ਹਰੇਕ ਮਰਦ ਦੀ ਸੁੰਨਤ ਕੀਤੀ ਗਈ।

Genesis 34:24 (UKJV) And unto Hamor and unto Shechem his son hearkened all that went out of the gate of his city; and every male was circumcised, all that went out of the gate of his city.

22ਪਰ ਆਦਮੀ ਸਾਡੇ ਨਾਲ ਸਿਰਫ ਇਸ ਸ਼ਰਤ ਉੱਤੇ ਹੀ ਰਹਿਣ ਲਈ ਸਹਿਮਤ ਹੋਣਗੇ ਕਿ ਸਾਡੇ ਮਰਦਾਂ ਦੀ ਸੁੰਨਤ ਕੀਤੀ ਜਾਵੇ, ਜਿਵੇਂ ਉਹ ਖੁਦ ਹਨ।

23ਕੀ ਉਹਨਾਂ ਦੇ ਪਸ਼ੂ, ਉਹਨਾਂ ਦੀ ਜਾਇਦਾਦ ਅਤੇ ਉਹਨਾਂ ਦੇ ਹੋਰ ਸਾਰੇ ਜਾਨਵਰ ਸਾਡੇ ਨਹੀਂ ਹੋ ਜਾਣਗੇ? ਇਸ ਲਈ ਆਓ ਅਸੀਂ ਉਹਨਾਂ ਦੀਆਂ ਸ਼ਰਤਾਂ ਨੂੰ ਮੰਨ ਲਈਏ, ਅਤੇ ਉਹ ਸਾਡੇ ਵਿਚਕਾਰ ਵੱਸ ਜਾਣ।”

24ਸਾਰੇ ਮਨੁੱਖ ਜਿਹੜੇ ਸ਼ਹਿਰ ਦੇ ਦਰਵਾਜ਼ੇ ਤੋਂ ਬਾਹਰ ਗਏ ਸਨ, ਹਮੋਰ ਅਤੇ ਉਸ ਦੇ ਪੁੱਤਰ ਸ਼ਕਮ ਨਾਲ ਸਹਿਮਤ ਹੋਏ ਅਤੇ ਸ਼ਹਿਰ ਦੇ ਹਰੇਕ ਮਰਦ ਦੀ ਸੁੰਨਤ ਕੀਤੀ ਗਈ।

25ਤਿੰਨਾਂ ਦਿਨਾਂ ਬਾਅਦ, ਜਦੋਂ ਉਹ ਸਾਰੇ ਅਜੇ ਵੀ ਦੁਖੀ ਸਨ ਤਾਂ ਯਾਕੋਬ ਦੇ ਦੋ ਪੁੱਤਰ ਸ਼ਿਮਓਨ ਅਤੇ ਲੇਵੀ, ਜੋ ਦੀਨਾਹ ਦੇ ਭਰਾ ਸਨ, ਉਹਨਾਂ ਨੇ ਆਪਣੇ ਨਾਲ ਆਪਣੀਆਂ ਤਲਵਾਰਾਂ ਲੈ ਲਈਆਂ ਅਤੇ ਉਸ ਸ਼ਹਿਰ ਉੱਤੇ ਨਿਡਰ ਹੋ ਕੇ ਹਮਲਾ ਕੀਤਾ ਅਤੇ ਸਾਰੇ ਮਨੁੱਖਾਂ ਨੂੰ ਮਾਰ ਸੁੱਟਿਆ।

26ਉਹਨਾਂ ਨੇ ਹਮੋਰ ਅਤੇ ਉਹ ਦੇ ਪੁੱਤਰ ਸ਼ਕਮ ਨੂੰ ਤਲਵਾਰ ਨਾਲ ਵੱਢ ਦਿੱਤਾ ਅਤੇ ਦੀਨਾਹ ਨੂੰ ਸ਼ਕਮ ਦੇ ਘਰੋਂ ਲੈ ਕੇ ਚੱਲੇ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.