25ਤਿੰਨਾਂ ਦਿਨਾਂ ਬਾਅਦ, ਜਦੋਂ ਉਹ ਸਾਰੇ ਅਜੇ ਵੀ ਦੁਖੀ ਸਨ ਤਾਂ ਯਾਕੋਬ ਦੇ ਦੋ ਪੁੱਤਰ ਸ਼ਿਮਓਨ ਅਤੇ ਲੇਵੀ, ਜੋ ਦੀਨਾਹ ਦੇ ਭਰਾ ਸਨ, ਉਹਨਾਂ ਨੇ ਆਪਣੇ ਨਾਲ ਆਪਣੀਆਂ ਤਲਵਾਰਾਂ ਲੈ ਲਈਆਂ ਅਤੇ ਉਸ ਸ਼ਹਿਰ ਉੱਤੇ ਨਿਡਰ ਹੋ ਕੇ ਹਮਲਾ ਕੀਤਾ ਅਤੇ ਸਾਰੇ ਮਨੁੱਖਾਂ ਨੂੰ ਮਾਰ ਸੁੱਟਿਆ।
26ਉਹਨਾਂ ਨੇ ਹਮੋਰ ਅਤੇ ਉਹ ਦੇ ਪੁੱਤਰ ਸ਼ਕਮ ਨੂੰ ਤਲਵਾਰ ਨਾਲ ਵੱਢ ਦਿੱਤਾ ਅਤੇ ਦੀਨਾਹ ਨੂੰ ਸ਼ਕਮ ਦੇ ਘਰੋਂ ਲੈ ਕੇ ਚੱਲੇ ਗਏ।
27ਯਾਕੋਬ ਦੇ ਪੁੱਤਰਾਂ ਨੇ ਲਾਸ਼ਾਂ ਉੱਤੇ ਆ ਕੇ ਉਸ ਸ਼ਹਿਰ ਨੂੰ ਲੁੱਟ ਲਿਆ ਕਿਉਂ ਜੋ ਇੱਥੇ ਉਹਨਾਂ ਦੀ ਭੈਣ ਨੂੰ ਪਲੀਤ ਕੀਤਾ ਗਿਆ ਸੀ।
28ਉਹਨਾਂ ਨੇ ਭੇਡਾਂ-ਬੱਕਰੀਆਂ, ਗਾਈਆਂ-ਬਲ਼ਦਾਂ ਅਤੇ ਗਧਿਆਂ ਨੂੰ ਅਤੇ ਜੋ ਕੁਝ ਸ਼ਹਿਰ ਅਤੇ ਮੈਦਾਨ ਵਿੱਚ ਸੀ, ਸਭ ਕੁਝ ਲੈ ਲਿਆ।
29ਉਹਨਾਂ ਨੇ ਉਹਨਾਂ ਦੀ ਸਾਰੀ ਦੌਲਤ ਅਤੇ ਉਹਨਾਂ ਦੀਆਂ ਸਾਰੀਆਂ ਔਰਤਾਂ ਅਤੇ ਬਾਲਕਾਂ ਨੂੰ ਲੁੱਟ ਲਿਆ ਅਤੇ ਘਰਾਂ ਵਿੱਚ ਸਭ ਕੁਝ ਲੁੱਟ ਲਿਆ।