26ਲੇਆਹ ਦੀ ਦਾਸੀ ਜ਼ਿਲਫ਼ਾਹ ਦੇ ਪੁੱਤਰ: ਗਾਦ ਅਤੇ ਆਸ਼ੇਰ। ਇਹ ਯਾਕੋਬ ਦੇ ਪੁੱਤਰ ਸਨ, ਜਿਹੜੇ ਉਸ ਤੋਂ ਪਦਨ ਅਰਾਮ ਵਿੱਚ ਜੰਮੇ ਸਨ।
27ਯਾਕੋਬ ਆਪਣੇ ਪਿਤਾ ਇਸਹਾਕ ਦੇ ਘਰ ਕਿਰਯਥ ਅਰਬਾ (ਅਰਥਾਤ ਹੇਬਰੋਨ) ਦੇ ਨੇੜੇ ਮਮਰੇ ਵਿੱਚ ਆਇਆ, ਜਿੱਥੇ ਅਬਰਾਹਾਮ ਅਤੇ ਇਸਹਾਕ ਠਹਿਰੇ ਹੋਏ ਸਨ।
28ਇਸਹਾਕ ਇੱਕ ਸੌ ਅੱਸੀ ਸਾਲ ਜੀਉਂਦਾ ਰਿਹਾ।
29ਤਦ ਇਸਹਾਕ ਨੇ ਆਖਰੀ ਸਾਹ ਲਿਆ ਅਤੇ ਮਰ ਗਿਆ ਉਹ ਚੰਗਾ ਬਿਰਧ ਹੋ ਕੇ ਬੁਢਾਪੇ ਵਿੱਚ ਆਪਣੇ ਲੋਕਾਂ ਵਿੱਚ ਮਿਲਿਆ ਅਤੇ ਉਸਦੇ ਪੁੱਤਰਾਂ ਏਸਾਓ ਅਤੇ ਯਾਕੋਬ ਨੇ ਉਸਨੂੰ ਦਫ਼ਨਾਇਆ।