ਉਤਪਤ 35

ਯਾਕੋਬ ਆਪਣੇ ਪਿਤਾ ਇਸਹਾਕ ਦੇ ਘਰ ਕਿਰਯਥ ਅਰਬਾ (ਅਰਥਾਤ ਹੇਬਰੋਨ) ਦੇ ਨੇੜੇ ਮਮਰੇ ਵਿੱਚ ਆਇਆ, ਜਿੱਥੇ ਅਬਰਾਹਾਮ ਅਤੇ ਇਸਹਾਕ ਠਹਿਰੇ ਹੋਏ ਸਨ।

Genesis 35:27 (UKJV) And Jacob came unto Isaac his father unto Mamre, unto the city of Arbah, which is Hebron, where Abraham and Isaac sojourned.

25ਰਾਖ਼ੇਲ ਦੀ ਦਾਸੀ ਬਿਲਹਾਹ ਦੇ ਪੁੱਤਰ: ਦਾਨ ਅਤੇ ਨਫ਼ਤਾਲੀ।

26ਲੇਆਹ ਦੀ ਦਾਸੀ ਜ਼ਿਲਫ਼ਾਹ ਦੇ ਪੁੱਤਰ: ਗਾਦ ਅਤੇ ਆਸ਼ੇਰ। ਇਹ ਯਾਕੋਬ ਦੇ ਪੁੱਤਰ ਸਨ, ਜਿਹੜੇ ਉਸ ਤੋਂ ਪਦਨ ਅਰਾਮ ਵਿੱਚ ਜੰਮੇ ਸਨ।

27ਯਾਕੋਬ ਆਪਣੇ ਪਿਤਾ ਇਸਹਾਕ ਦੇ ਘਰ ਕਿਰਯਥ ਅਰਬਾ (ਅਰਥਾਤ ਹੇਬਰੋਨ) ਦੇ ਨੇੜੇ ਮਮਰੇ ਵਿੱਚ ਆਇਆ, ਜਿੱਥੇ ਅਬਰਾਹਾਮ ਅਤੇ ਇਸਹਾਕ ਠਹਿਰੇ ਹੋਏ ਸਨ।

28ਇਸਹਾਕ ਇੱਕ ਸੌ ਅੱਸੀ ਸਾਲ ਜੀਉਂਦਾ ਰਿਹਾ।

29ਤਦ ਇਸਹਾਕ ਨੇ ਆਖਰੀ ਸਾਹ ਲਿਆ ਅਤੇ ਮਰ ਗਿਆ ਉਹ ਚੰਗਾ ਬਿਰਧ ਹੋ ਕੇ ਬੁਢਾਪੇ ਵਿੱਚ ਆਪਣੇ ਲੋਕਾਂ ਵਿੱਚ ਮਿਲਿਆ ਅਤੇ ਉਸਦੇ ਪੁੱਤਰਾਂ ਏਸਾਓ ਅਤੇ ਯਾਕੋਬ ਨੇ ਉਸਨੂੰ ਦਫ਼ਨਾਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.