23ਲੇਆਹ ਦੇ ਪੁੱਤਰ ਇਹ ਸਨ: ਯਾਕੋਬ ਦਾ ਜੇਠਾ ਪੁੱਤਰ ਰਊਬੇਨ, ਸ਼ਿਮਓਨ, ਲੇਵੀ, ਯਹੂਦਾਹ, ਯਿੱਸਾਕਾਰ ਅਤੇ ਜ਼ਬੂਲੁਨ।
24ਰਾਖ਼ੇਲ ਦੇ ਪੁੱਤਰ: ਯੋਸੇਫ਼ ਅਤੇ ਬਿਨਯਾਮੀਨ।
25ਰਾਖ਼ੇਲ ਦੀ ਦਾਸੀ ਬਿਲਹਾਹ ਦੇ ਪੁੱਤਰ: ਦਾਨ ਅਤੇ ਨਫ਼ਤਾਲੀ।
26ਲੇਆਹ ਦੀ ਦਾਸੀ ਜ਼ਿਲਫ਼ਾਹ ਦੇ ਪੁੱਤਰ: ਗਾਦ ਅਤੇ ਆਸ਼ੇਰ। ਇਹ ਯਾਕੋਬ ਦੇ ਪੁੱਤਰ ਸਨ, ਜਿਹੜੇ ਉਸ ਤੋਂ ਪਦਨ ਅਰਾਮ ਵਿੱਚ ਜੰਮੇ ਸਨ।
27ਯਾਕੋਬ ਆਪਣੇ ਪਿਤਾ ਇਸਹਾਕ ਦੇ ਘਰ ਕਿਰਯਥ ਅਰਬਾ (ਅਰਥਾਤ ਹੇਬਰੋਨ) ਦੇ ਨੇੜੇ ਮਮਰੇ ਵਿੱਚ ਆਇਆ, ਜਿੱਥੇ ਅਬਰਾਹਾਮ ਅਤੇ ਇਸਹਾਕ ਠਹਿਰੇ ਹੋਏ ਸਨ।