ਉਤਪਤ 35

ਹੁਣ ਆਓ, ਅਸੀਂ ਬੈਤਏਲ ਨੂੰ ਚੱਲੀਏ ਜਿੱਥੇ ਮੈਂ ਪਰਮੇਸ਼ਵਰ ਲਈ ਇੱਕ ਜਗਵੇਦੀ ਬਣਾਵਾਂਗਾ, ਜਿਸ ਨੇ ਮੇਰੀ ਬਿਪਤਾ ਦੇ ਦਿਨ ਮੈਨੂੰ ਉੱਤਰ ਦਿੱਤਾ ਅਤੇ ਜਿੱਥੇ ਵੀ ਮੈਂ ਗਿਆ ਹਾਂ ਮੇਰੇ ਨਾਲ ਹੈ।”

Genesis 35:3 (UKJV) And let us arise, and go up to Bethel; and I will make there an altar unto God, who answered me in the day of my distress, and was with me in the way which I went.

1ਤਦ ਪਰਮੇਸ਼ਵਰ ਨੇ ਯਾਕੋਬ ਨੂੰ ਕਿਹਾ, “ਬੈਤਏਲ ਵਿੱਚ ਜਾ, ਉੱਥੇ ਵੱਸ ਜਾ ਅਤੇ ਉੱਥੇ ਪਰਮੇਸ਼ਵਰ ਲਈ ਇੱਕ ਜਗਵੇਦੀ ਬਣਾ ਜੋ ਤੈਨੂੰ ਉਸ ਵੇਲੇ ਦਰਸ਼ਣ ਹੋਇਆ ਸੀ ਜਦੋਂ ਤੂੰ ਆਪਣੇ ਭਰਾ ਏਸਾਓ ਕੋਲੋਂ ਭੱਜਿਆ ਸੀ।”

2ਇਸ ਲਈ ਯਾਕੋਬ ਨੇ ਆਪਣੇ ਘਰਾਣੇ ਨੂੰ ਅਤੇ ਆਪਣੇ ਨਾਲ ਦੇ ਸਾਰੇ ਲੋਕਾਂ ਨੂੰ ਆਖਿਆ, “ਆਪਣੇ ਨਾਲ ਦੇ ਪਰਾਏ ਦੇਵਤਿਆਂ ਨੂੰ ਛੱਡ ਦਿਓ ਅਤੇ ਆਪਣੇ ਆਪ ਨੂੰ ਸ਼ੁੱਧ ਕਰੋ ਅਤੇ ਆਪਣੇ ਬਸਤਰ ਬਦਲੋ।

3ਹੁਣ ਆਓ, ਅਸੀਂ ਬੈਤਏਲ ਨੂੰ ਚੱਲੀਏ ਜਿੱਥੇ ਮੈਂ ਪਰਮੇਸ਼ਵਰ ਲਈ ਇੱਕ ਜਗਵੇਦੀ ਬਣਾਵਾਂਗਾ, ਜਿਸ ਨੇ ਮੇਰੀ ਬਿਪਤਾ ਦੇ ਦਿਨ ਮੈਨੂੰ ਉੱਤਰ ਦਿੱਤਾ ਅਤੇ ਜਿੱਥੇ ਵੀ ਮੈਂ ਗਿਆ ਹਾਂ ਮੇਰੇ ਨਾਲ ਹੈ।”

4ਸੋ ਉਹਨਾਂ ਨੇ ਯਾਕੋਬ ਨੂੰ ਉਹ ਸਾਰੇ ਪਰਾਏ ਦੇਵਤੇ ਦਿੱਤੇ ਜੋ ਉਹਨਾਂ ਕੋਲ ਸਨ ਅਤੇ ਕੰਨਾਂ ਵਿੱਚ ਮੁੰਦਰੀਆਂ ਅਤੇ ਯਾਕੋਬ ਨੇ ਉਹਨਾਂ ਨੂੰ ਸ਼ੇਕੇਮ ਵਿੱਚ ਬਲੂਤ ਦੇ ਰੁੱਖ ਦੇ ਹੇਠਾਂ ਦੱਬ ਦਿੱਤਾ।

5ਤਦ ਉਹ ਤੁਰ ਪਏ ਅਤੇ ਪਰਮੇਸ਼ਵਰ ਦਾ ਭੈ ਉਹਨਾਂ ਦੇ ਆਲੇ-ਦੁਆਲੇ ਦੇ ਨਗਰਾਂ ਉੱਤੇ ਛਾ ਗਿਆ, ਇਸ ਲਈ ਕਿਸੇ ਨੇ ਵੀ ਯਾਕੋਬ ਅਤੇ ਉਸ ਦੇ ਪੁੱਤਰਾਂ ਦਾ ਪਿੱਛਾ ਨਾ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.