ਉਤਪਤ 35

ਤਦ ਉਹ ਤੁਰ ਪਏ ਅਤੇ ਪਰਮੇਸ਼ਵਰ ਦਾ ਭੈ ਉਹਨਾਂ ਦੇ ਆਲੇ-ਦੁਆਲੇ ਦੇ ਨਗਰਾਂ ਉੱਤੇ ਛਾ ਗਿਆ, ਇਸ ਲਈ ਕਿਸੇ ਨੇ ਵੀ ਯਾਕੋਬ ਅਤੇ ਉਸ ਦੇ ਪੁੱਤਰਾਂ ਦਾ ਪਿੱਛਾ ਨਾ ਕੀਤਾ।

Genesis 35:5 (UKJV) And they journeyed: and the terror of God was upon the cities that were round about them, and they did not pursue after the sons of Jacob.

3ਹੁਣ ਆਓ, ਅਸੀਂ ਬੈਤਏਲ ਨੂੰ ਚੱਲੀਏ ਜਿੱਥੇ ਮੈਂ ਪਰਮੇਸ਼ਵਰ ਲਈ ਇੱਕ ਜਗਵੇਦੀ ਬਣਾਵਾਂਗਾ, ਜਿਸ ਨੇ ਮੇਰੀ ਬਿਪਤਾ ਦੇ ਦਿਨ ਮੈਨੂੰ ਉੱਤਰ ਦਿੱਤਾ ਅਤੇ ਜਿੱਥੇ ਵੀ ਮੈਂ ਗਿਆ ਹਾਂ ਮੇਰੇ ਨਾਲ ਹੈ।”

4ਸੋ ਉਹਨਾਂ ਨੇ ਯਾਕੋਬ ਨੂੰ ਉਹ ਸਾਰੇ ਪਰਾਏ ਦੇਵਤੇ ਦਿੱਤੇ ਜੋ ਉਹਨਾਂ ਕੋਲ ਸਨ ਅਤੇ ਕੰਨਾਂ ਵਿੱਚ ਮੁੰਦਰੀਆਂ ਅਤੇ ਯਾਕੋਬ ਨੇ ਉਹਨਾਂ ਨੂੰ ਸ਼ੇਕੇਮ ਵਿੱਚ ਬਲੂਤ ਦੇ ਰੁੱਖ ਦੇ ਹੇਠਾਂ ਦੱਬ ਦਿੱਤਾ।

5ਤਦ ਉਹ ਤੁਰ ਪਏ ਅਤੇ ਪਰਮੇਸ਼ਵਰ ਦਾ ਭੈ ਉਹਨਾਂ ਦੇ ਆਲੇ-ਦੁਆਲੇ ਦੇ ਨਗਰਾਂ ਉੱਤੇ ਛਾ ਗਿਆ, ਇਸ ਲਈ ਕਿਸੇ ਨੇ ਵੀ ਯਾਕੋਬ ਅਤੇ ਉਸ ਦੇ ਪੁੱਤਰਾਂ ਦਾ ਪਿੱਛਾ ਨਾ ਕੀਤਾ।

6ਯਾਕੋਬ ਅਤੇ ਉਸ ਦੇ ਨਾਲ ਦੇ ਸਾਰੇ ਲੋਕ ਕਨਾਨ ਦੇਸ਼ ਵਿੱਚ ਲੂਜ਼ (ਯਾਨੀ ਬੈਤਏਲ) ਵਿੱਚ ਆਏ।

7ਉੱਥੇ ਉਸ ਨੇ ਇੱਕ ਜਗਵੇਦੀ ਬਣਾਈ ਅਤੇ ਉਸ ਥਾਂ ਦਾ ਨਾਮ ਏਲ ਬੈਤਏਲ ਰੱਖਿਆ ਕਿਉਂ ਜੋ ਉੱਥੇ ਪਰਮੇਸ਼ਵਰ ਨੇ ਆਪਣੇ ਆਪ ਨੂੰ ਉਸ ਉੱਤੇ ਪ੍ਰਗਟ ਕੀਤਾ ਜਦੋਂ ਉਹ ਆਪਣੇ ਭਰਾ ਤੋਂ ਭੱਜ ਰਿਹਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.