ਉਤਪਤ 35

ਯਾਕੋਬ ਅਤੇ ਉਸ ਦੇ ਨਾਲ ਦੇ ਸਾਰੇ ਲੋਕ ਕਨਾਨ ਦੇਸ਼ ਵਿੱਚ ਲੂਜ਼ (ਯਾਨੀ ਬੈਤਏਲ) ਵਿੱਚ ਆਏ।

Genesis 35:6 (UKJV) So Jacob came to Luz, which is in the land of Canaan, that is, Bethel, he and all the people that were with him.

4ਸੋ ਉਹਨਾਂ ਨੇ ਯਾਕੋਬ ਨੂੰ ਉਹ ਸਾਰੇ ਪਰਾਏ ਦੇਵਤੇ ਦਿੱਤੇ ਜੋ ਉਹਨਾਂ ਕੋਲ ਸਨ ਅਤੇ ਕੰਨਾਂ ਵਿੱਚ ਮੁੰਦਰੀਆਂ ਅਤੇ ਯਾਕੋਬ ਨੇ ਉਹਨਾਂ ਨੂੰ ਸ਼ੇਕੇਮ ਵਿੱਚ ਬਲੂਤ ਦੇ ਰੁੱਖ ਦੇ ਹੇਠਾਂ ਦੱਬ ਦਿੱਤਾ।

5ਤਦ ਉਹ ਤੁਰ ਪਏ ਅਤੇ ਪਰਮੇਸ਼ਵਰ ਦਾ ਭੈ ਉਹਨਾਂ ਦੇ ਆਲੇ-ਦੁਆਲੇ ਦੇ ਨਗਰਾਂ ਉੱਤੇ ਛਾ ਗਿਆ, ਇਸ ਲਈ ਕਿਸੇ ਨੇ ਵੀ ਯਾਕੋਬ ਅਤੇ ਉਸ ਦੇ ਪੁੱਤਰਾਂ ਦਾ ਪਿੱਛਾ ਨਾ ਕੀਤਾ।

6ਯਾਕੋਬ ਅਤੇ ਉਸ ਦੇ ਨਾਲ ਦੇ ਸਾਰੇ ਲੋਕ ਕਨਾਨ ਦੇਸ਼ ਵਿੱਚ ਲੂਜ਼ (ਯਾਨੀ ਬੈਤਏਲ) ਵਿੱਚ ਆਏ।

7ਉੱਥੇ ਉਸ ਨੇ ਇੱਕ ਜਗਵੇਦੀ ਬਣਾਈ ਅਤੇ ਉਸ ਥਾਂ ਦਾ ਨਾਮ ਏਲ ਬੈਤਏਲ ਰੱਖਿਆ ਕਿਉਂ ਜੋ ਉੱਥੇ ਪਰਮੇਸ਼ਵਰ ਨੇ ਆਪਣੇ ਆਪ ਨੂੰ ਉਸ ਉੱਤੇ ਪ੍ਰਗਟ ਕੀਤਾ ਜਦੋਂ ਉਹ ਆਪਣੇ ਭਰਾ ਤੋਂ ਭੱਜ ਰਿਹਾ ਸੀ।

8ਹੁਣ ਰਿਬਕਾਹ ਦੀ ਦਾਈ ਦਬੋਰਾਹ ਮਰ ਗਈ ਅਤੇ ਬੈਤਏਲ ਦੇ ਬਾਹਰ ਬਲੂਤ ਦੇ ਰੁੱਖ ਹੇਠਾਂ ਦਫ਼ਨਾਈ ਗਈ, ਇਸ ਲਈ ਇਸਦਾ ਨਾਮ ਐਲੋਨ ਬਕੁਥ ਰੱਖਿਆ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.