ਉਤਪਤ 35

ਹੁਣ ਰਿਬਕਾਹ ਦੀ ਦਾਈ ਦਬੋਰਾਹ ਮਰ ਗਈ ਅਤੇ ਬੈਤਏਲ ਦੇ ਬਾਹਰ ਬਲੂਤ ਦੇ ਰੁੱਖ ਹੇਠਾਂ ਦਫ਼ਨਾਈ ਗਈ, ਇਸ ਲਈ ਇਸਦਾ ਨਾਮ ਐਲੋਨ ਬਕੁਥ ਰੱਖਿਆ ਗਿਆ।

Genesis 35:8 (UKJV) But Deborah Rebekah's nurse died, and she was buried beneath Bethel under an oak: and the name of it was called Allonbachuth.

6ਯਾਕੋਬ ਅਤੇ ਉਸ ਦੇ ਨਾਲ ਦੇ ਸਾਰੇ ਲੋਕ ਕਨਾਨ ਦੇਸ਼ ਵਿੱਚ ਲੂਜ਼ (ਯਾਨੀ ਬੈਤਏਲ) ਵਿੱਚ ਆਏ।

7ਉੱਥੇ ਉਸ ਨੇ ਇੱਕ ਜਗਵੇਦੀ ਬਣਾਈ ਅਤੇ ਉਸ ਥਾਂ ਦਾ ਨਾਮ ਏਲ ਬੈਤਏਲ ਰੱਖਿਆ ਕਿਉਂ ਜੋ ਉੱਥੇ ਪਰਮੇਸ਼ਵਰ ਨੇ ਆਪਣੇ ਆਪ ਨੂੰ ਉਸ ਉੱਤੇ ਪ੍ਰਗਟ ਕੀਤਾ ਜਦੋਂ ਉਹ ਆਪਣੇ ਭਰਾ ਤੋਂ ਭੱਜ ਰਿਹਾ ਸੀ।

8ਹੁਣ ਰਿਬਕਾਹ ਦੀ ਦਾਈ ਦਬੋਰਾਹ ਮਰ ਗਈ ਅਤੇ ਬੈਤਏਲ ਦੇ ਬਾਹਰ ਬਲੂਤ ਦੇ ਰੁੱਖ ਹੇਠਾਂ ਦਫ਼ਨਾਈ ਗਈ, ਇਸ ਲਈ ਇਸਦਾ ਨਾਮ ਐਲੋਨ ਬਕੁਥ ਰੱਖਿਆ ਗਿਆ।

9ਯਾਕੋਬ ਦੇ ਪਦਨ ਅਰਾਮ ਤੋਂ ਵਾਪਸ ਆਉਣ ਤੋਂ ਬਾਅਦ ਪਰਮੇਸ਼ਵਰ ਨੇ ਉਸਨੂੰ ਦੁਬਾਰਾ ਦਰਸ਼ਨ ਦਿੱਤਾ ਅਤੇ ਉਸਨੂੰ ਬਰਕਤ ਦਿੱਤੀ।

10ਪਰਮੇਸ਼ਵਰ ਨੇ ਉਹ ਨੂੰ ਆਖਿਆ, “ਤੇਰਾ ਨਾਮ ਯਾਕੋਬ ਹੈ ਪਰ ਤੈਨੂੰ ਫੇਰ ਯਾਕੋਬ ਨਹੀਂ ਸੱਦਿਆ ਜਾਵੇਗਾ। ਤੇਰਾ ਨਾਮ ਇਸਰਾਏਲ ਹੋਵੇਗਾ।” ਇਸ ਲਈ ਉਸਨੇ ਉਸਦਾ ਨਾਮ ਇਸਰਾਏਲ ਰੱਖਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.