8ਤਾਂ ਏਸਾਓ (ਅਰਥਾਤ ਅਦੋਮ) ਸੇਈਰ ਦੇ ਪਹਾੜੀ ਦੇਸ਼ ਵਿੱਚ ਵੱਸ ਗਿਆ।
9ਇਹ ਏਸਾਓ ਦੀ ਵੰਸ਼ਾਵਲੀ ਹੈ, ਜਿਹੜਾ ਅਦੋਮੀਆਂ ਦਾ ਪਿਤਾ ਸੇਈਰ ਦੇ ਪਰਬਤ ਵਿੱਚ ਸੀ।
10ਏਸਾਓ ਦੇ ਪੁੱਤਰਾਂ ਦੇ ਨਾਮ ਇਹ ਹਨ: ਏਸਾਓ ਦੀ ਪਤਨੀ ਆਦਾਹ ਦਾ ਪੁੱਤਰ ਅਲੀਫਾਜ਼ ਅਤੇ ਏਸਾਓ ਦੀ ਪਤਨੀ ਬਾਸਮਥ ਦਾ ਪੁੱਤਰ ਰਊਏਲ।
11ਅਲੀਫਾਜ਼ ਦੇ ਪੁੱਤਰ: ਤੇਮਾਨ, ਓਮਾਰ, ਸਫ਼ੋ, ਗਾਤਮ ਅਤੇ ਕਨਜ਼।
12ਏਸਾਓ ਦੇ ਪੁੱਤਰ ਅਲੀਫਾਜ਼ ਦੀ ਵੀ ਤਿਮਨਾ ਨਾਂ ਦੀ ਇੱਕ ਰਖੇਲ ਸੀ ਜਿਸ ਤੋਂ ਉਸ ਨੂੰ ਅਮਾਲੇਕ ਜੰਮਿਆ। ਇਹ ਏਸਾਓ ਦੀ ਪਤਨੀ ਆਦਾਹ ਦੇ ਪੁੱਤਰ ਸਨ।