7ਉਹਨਾਂ ਦੀ ਜਾਇਦਾਦ ਏਨੀ ਵੱਡੀ ਸੀ ਕਿ ਉਹ ਇਕੱਠੇ ਨਹੀਂ ਰਹਿ ਸਕਦੇ ਸਨ। ਉਹ ਜ਼ਮੀਨ ਜਿੱਥੇ ਉਹ ਰਹਿ ਰਹੇ ਸਨ, ਉਹਨਾਂ ਦੇ ਪਸ਼ੂਆਂ ਦੇ ਕਾਰਨ ਦੋਵੇਂ ਇੱਕ ਜਗ੍ਹਾ ਨਹੀਂ ਰਹਿ ਸਕਦੇ ਸਨ।
8ਤਾਂ ਏਸਾਓ (ਅਰਥਾਤ ਅਦੋਮ) ਸੇਈਰ ਦੇ ਪਹਾੜੀ ਦੇਸ਼ ਵਿੱਚ ਵੱਸ ਗਿਆ।
9ਇਹ ਏਸਾਓ ਦੀ ਵੰਸ਼ਾਵਲੀ ਹੈ, ਜਿਹੜਾ ਅਦੋਮੀਆਂ ਦਾ ਪਿਤਾ ਸੇਈਰ ਦੇ ਪਰਬਤ ਵਿੱਚ ਸੀ।
10ਏਸਾਓ ਦੇ ਪੁੱਤਰਾਂ ਦੇ ਨਾਮ ਇਹ ਹਨ: ਏਸਾਓ ਦੀ ਪਤਨੀ ਆਦਾਹ ਦਾ ਪੁੱਤਰ ਅਲੀਫਾਜ਼ ਅਤੇ ਏਸਾਓ ਦੀ ਪਤਨੀ ਬਾਸਮਥ ਦਾ ਪੁੱਤਰ ਰਊਏਲ।
11ਅਲੀਫਾਜ਼ ਦੇ ਪੁੱਤਰ: ਤੇਮਾਨ, ਓਮਾਰ, ਸਫ਼ੋ, ਗਾਤਮ ਅਤੇ ਕਨਜ਼।