ਉਤਪਤ 36

ਉਹਨਾਂ ਦੀ ਜਾਇਦਾਦ ਏਨੀ ਵੱਡੀ ਸੀ ਕਿ ਉਹ ਇਕੱਠੇ ਨਹੀਂ ਰਹਿ ਸਕਦੇ ਸਨ। ਉਹ ਜ਼ਮੀਨ ਜਿੱਥੇ ਉਹ ਰਹਿ ਰਹੇ ਸਨ, ਉਹਨਾਂ ਦੇ ਪਸ਼ੂਆਂ ਦੇ ਕਾਰਨ ਦੋਵੇਂ ਇੱਕ ਜਗ੍ਹਾ ਨਹੀਂ ਰਹਿ ਸਕਦੇ ਸਨ।

Genesis 36:7 (UKJV) For their riches were more than that they might dwell together; and the land wherein they were strangers could not bear them because of their cattle.

5ਅਤੇ ਆਹਾਲੀਬਾਮਾਹ ਨੇ ਯਊਸ਼, ਜਾਲਾਮ ਅਤੇ ਕੋਰਹ ਨੂੰ ਜਨਮ ਦਿੱਤਾ। ਇਹ ਏਸਾਓ ਦੇ ਪੁੱਤਰ ਸਨ, ਜੋ ਉਸਦੇ ਘਰ ਕਨਾਨ ਵਿੱਚ ਪੈਦਾ ਹੋਏ ਸਨ।

6ਏਸਾਓ ਆਪਣੀਆਂ ਪਤਨੀਆਂ, ਪੁੱਤਰਾਂ, ਧੀਆਂ ਅਤੇ ਆਪਣੇ ਘਰ ਦੇ ਸਾਰੇ ਜੀਆਂ ਸਮੇਤ, ਆਪਣੇ ਪਸ਼ੂਆਂ ਅਤੇ ਹੋਰ ਸਾਰੇ ਜਾਨਵਰਾਂ ਅਤੇ ਉਹ ਸਾਰਾ ਮਾਲ ਜੋ ਉਸ ਨੇ ਕਨਾਨ ਵਿੱਚ ਲਿਆ ਸੀ, ਲੈ ਕੇ ਉਸ ਤੋਂ ਕੁਝ ਦੂਰ ਇੱਕ ਦੇਸ਼ ਵਿੱਚ ਆਪਣੇ ਭਰਾਂ ਯਾਕੋਬ ਕੋਲ ਚਲਾ ਗਿਆ।

7ਉਹਨਾਂ ਦੀ ਜਾਇਦਾਦ ਏਨੀ ਵੱਡੀ ਸੀ ਕਿ ਉਹ ਇਕੱਠੇ ਨਹੀਂ ਰਹਿ ਸਕਦੇ ਸਨ। ਉਹ ਜ਼ਮੀਨ ਜਿੱਥੇ ਉਹ ਰਹਿ ਰਹੇ ਸਨ, ਉਹਨਾਂ ਦੇ ਪਸ਼ੂਆਂ ਦੇ ਕਾਰਨ ਦੋਵੇਂ ਇੱਕ ਜਗ੍ਹਾ ਨਹੀਂ ਰਹਿ ਸਕਦੇ ਸਨ।

8ਤਾਂ ਏਸਾਓ (ਅਰਥਾਤ ਅਦੋਮ) ਸੇਈਰ ਦੇ ਪਹਾੜੀ ਦੇਸ਼ ਵਿੱਚ ਵੱਸ ਗਿਆ।

9ਇਹ ਏਸਾਓ ਦੀ ਵੰਸ਼ਾਵਲੀ ਹੈ, ਜਿਹੜਾ ਅਦੋਮੀਆਂ ਦਾ ਪਿਤਾ ਸੇਈਰ ਦੇ ਪਰਬਤ ਵਿੱਚ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.