3ਇਸਮਾਏਲ ਦੀ ਧੀ ਬਾਸਮਥ ਅਤੇ ਨਬਾਯੋਥ ਦੀ ਭੈਣ ਵੀ।
4ਆਦਾਹ ਨੇ ਏਸਾਓ ਲਈ ਅਲੀਫਾਜ਼ ਨੂੰ ਜਨਮ ਦਿੱਤਾ, ਬਾਸਮਥ ਨੇ ਰਊਏਲ ਨੂੰ ਜਨਮ ਦਿੱਤਾ,
5ਅਤੇ ਆਹਾਲੀਬਾਮਾਹ ਨੇ ਯਊਸ਼, ਜਾਲਾਮ ਅਤੇ ਕੋਰਹ ਨੂੰ ਜਨਮ ਦਿੱਤਾ। ਇਹ ਏਸਾਓ ਦੇ ਪੁੱਤਰ ਸਨ, ਜੋ ਉਸਦੇ ਘਰ ਕਨਾਨ ਵਿੱਚ ਪੈਦਾ ਹੋਏ ਸਨ।
6ਏਸਾਓ ਆਪਣੀਆਂ ਪਤਨੀਆਂ, ਪੁੱਤਰਾਂ, ਧੀਆਂ ਅਤੇ ਆਪਣੇ ਘਰ ਦੇ ਸਾਰੇ ਜੀਆਂ ਸਮੇਤ, ਆਪਣੇ ਪਸ਼ੂਆਂ ਅਤੇ ਹੋਰ ਸਾਰੇ ਜਾਨਵਰਾਂ ਅਤੇ ਉਹ ਸਾਰਾ ਮਾਲ ਜੋ ਉਸ ਨੇ ਕਨਾਨ ਵਿੱਚ ਲਿਆ ਸੀ, ਲੈ ਕੇ ਉਸ ਤੋਂ ਕੁਝ ਦੂਰ ਇੱਕ ਦੇਸ਼ ਵਿੱਚ ਆਪਣੇ ਭਰਾਂ ਯਾਕੋਬ ਕੋਲ ਚਲਾ ਗਿਆ।
7ਉਹਨਾਂ ਦੀ ਜਾਇਦਾਦ ਏਨੀ ਵੱਡੀ ਸੀ ਕਿ ਉਹ ਇਕੱਠੇ ਨਹੀਂ ਰਹਿ ਸਕਦੇ ਸਨ। ਉਹ ਜ਼ਮੀਨ ਜਿੱਥੇ ਉਹ ਰਹਿ ਰਹੇ ਸਨ, ਉਹਨਾਂ ਦੇ ਪਸ਼ੂਆਂ ਦੇ ਕਾਰਨ ਦੋਵੇਂ ਇੱਕ ਜਗ੍ਹਾ ਨਹੀਂ ਰਹਿ ਸਕਦੇ ਸਨ।