ਉਤਪਤ 36

ਇਸਮਾਏਲ ਦੀ ਧੀ ਬਾਸਮਥ ਅਤੇ ਨਬਾਯੋਥ ਦੀ ਭੈਣ ਵੀ।

Genesis 36:3 (UKJV) And Bashemath Ishmael's daughter, sister of Nebajoth.

1ਇਹ ਏਸਾਓ (ਅਰਥਾਤ ਅਦੋਮ) ਦੀ ਵੰਸ਼ਾਵਲੀ ਹੈ।

2ਏਸਾਓ ਨੇ ਕਨਾਨ ਦੀਆਂ ਔਰਤਾਂ ਵਿੱਚੋਂ ਆਪਣੀਆਂ ਪਤਨੀਆਂ ਵਿਆਹ ਲਿਆਇਆ ਜਿਹਨਾਂ ਵਿੱਚੋਂ ਏਲੋਨ ਹਿੱਤੀ ਦੀ ਧੀ ਆਦਾਹ ਅਤੇ ਅਨਾਹ ਦੀ ਧੀ ਆਹਾਲੀਬਾਮਾਹ ਅਤੇ ਸਿਬਓਨ ਹਿੱਵੀ ਦੀ ਪੋਤੀ,

3ਇਸਮਾਏਲ ਦੀ ਧੀ ਬਾਸਮਥ ਅਤੇ ਨਬਾਯੋਥ ਦੀ ਭੈਣ ਵੀ।

4ਆਦਾਹ ਨੇ ਏਸਾਓ ਲਈ ਅਲੀਫਾਜ਼ ਨੂੰ ਜਨਮ ਦਿੱਤਾ, ਬਾਸਮਥ ਨੇ ਰਊਏਲ ਨੂੰ ਜਨਮ ਦਿੱਤਾ,

5ਅਤੇ ਆਹਾਲੀਬਾਮਾਹ ਨੇ ਯਊਸ਼, ਜਾਲਾਮ ਅਤੇ ਕੋਰਹ ਨੂੰ ਜਨਮ ਦਿੱਤਾ। ਇਹ ਏਸਾਓ ਦੇ ਪੁੱਤਰ ਸਨ, ਜੋ ਉਸਦੇ ਘਰ ਕਨਾਨ ਵਿੱਚ ਪੈਦਾ ਹੋਏ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.