24ਸਿਬਓਨ ਦੇ ਪੁੱਤਰ: ਅਯਾਹ ਅਤੇ ਅਨਾਹ। (ਇਹ ਉਹੀ ਅਨਾਹ ਹੈ ਜਿਸ ਨੇ ਮਾਰੂਥਲ ਵਿੱਚ ਗਰਮ ਪਾਣੀ ਦਾ ਚਸ਼ਮਾ ਲੱਭਿਆ ਜਦੋਂ ਉਹ ਆਪਣੇ ਪਿਤਾ ਸਿਬਓਨ ਦੇ ਗਧੇ ਚਰਾ ਰਿਹਾ ਸੀ।)
25ਅਨਾਹ ਦੇ ਬੱਚੇ: ਅਨਾਹ ਦੀ ਧੀ ਦੀਸ਼ੋਨ ਅਤੇ ਆਹਾਲੀਬਾਮਾਹ।
26ਦਿਸ਼ੋਂਦ ਦੇ ਪੁੱਤਰ: ਹੇਮਦਾਨ, ਅਸ਼ਬਾਨ, ਇਥਰਾਨ ਅਤੇ ਕੇਰਨ।
27ਏਜ਼ਰ ਦੇ ਪੁੱਤਰ: ਬਿਲਹਾਨ, ਜ਼ਵਾਨ ਅਤੇ ਅਕਾਨ।
28ਦੀਸ਼ਾਨ ਦੇ ਪੁੱਤਰ: ਊਜ਼ ਅਤੇ ਅਰਾਨ।