10ਜਦੋਂ ਉਸ ਨੇ ਆਪਣੇ ਪਿਤਾ ਅਤੇ ਭਰਾਵਾਂ ਨੂੰ ਦੱਸਿਆ ਤਾਂ ਉਸ ਦੇ ਪਿਤਾ ਨੇ ਉਸ ਨੂੰ ਝਿੜਕ ਕੇ ਕਿਹਾ, “ਇਹ ਕੀ ਸੁਪਨਾ ਹੈ ਜੋ ਤੈਨੂੰ ਆਇਆ ਹੈ? ਕੀ ਤੇਰੀ ਮਾਂ, ਮੈਂ ਅਤੇ ਤੇਰੇ ਭਰਾ ਸੱਚ-ਮੁੱਚ ਆ ਕੇ ਤੇਰੇ ਅੱਗੇ ਜ਼ਮੀਨ ਉੱਤੇ ਮੱਥਾ ਟੇਕਾਂਗੇ?”
11ਉਹ ਦੇ ਭਰਾ ਉਸ ਨਾਲ ਈਰਖਾ ਕਰਦੇ ਸਨ ਪਰ ਉਹ ਦੇ ਪਿਤਾ ਨੇ ਗੱਲ ਨੂੰ ਚੇਤੇ ਰੱਖਿਆ।
12ਹੁਣ ਉਹ ਦੇ ਭਰਾ ਸ਼ੇਕੇਮ ਦੇ ਨੇੜੇ ਆਪਣੇ ਪਿਉ ਦੇ ਇੱਜੜ ਚਰਾਉਣ ਗਏ ਸਨ,
13ਅਤੇ ਇਸਰਾਏਲ ਨੇ ਯੋਸੇਫ਼ ਨੂੰ ਆਖਿਆ, “ਜਿਵੇਂ ਤੂੰ ਜਾਣਦਾ ਹੈ ਕਿ ਤੇਰੇ ਭਰਾ ਸ਼ੇਕੇਮ ਦੇ ਨੇੜੇ ਇੱਜੜ ਚਰ ਰਹੇ ਹਨ। ਜਾ, ਮੈਂ ਤੈਨੂੰ ਉਹਨਾਂ ਕੋਲ ਭੇਜ ਰਿਹਾ ਹਾਂ।” ਉਸਨੇ ਜਵਾਬ ਦਿੱਤਾ, “ਮੈਂ ਚਲੇ ਜਾਂਦਾ ਹਾਂ।”
14ਤਾਂ ਉਸ ਨੇ ਉਹ ਨੂੰ ਆਖਿਆ, ਜਾ ਕੇ ਵੇਖ ਜੋ ਤੇਰੇ ਭਰਾਵਾਂ ਅਤੇ ਇੱਜੜਾਂ ਦਾ ਸਭ ਕੁਝ ਠੀਕ ਹੈ ਜਾਂ ਨਹੀਂ ਅਤੇ ਮੈਨੂੰ ਸੁਣਾ। ਫ਼ੇਰ ਉਸਨੇ ਉਸਨੂੰ ਹੇਬਰੋਨ ਦੀ ਵਾਦੀ ਤੋਂ ਵਿਦਾ ਕੀਤਾ। ਜਦੋਂ ਯੋਸੇਫ਼ ਸ਼ਕਮ ਵਿੱਚ ਪਹੁੰਚਿਆ,