8ਉਹ ਦੇ ਭਰਾਵਾਂ ਨੇ ਉਹ ਨੂੰ ਆਖਿਆ, “ਕੀ ਤੂੰ ਸਾਡੇ ਉੱਤੇ ਰਾਜ ਕਰਨਾ ਚਾਹੁੰਦਾ ਹੈ? ਕੀ ਤੂੰ ਸੱਚਮੁੱਚ ਸਾਡੇ ਉੱਤੇ ਰਾਜ ਕਰੇਗਾ?” ਤਦ ਉਹ ਉਸਦੇ ਸੁਪਨੇ ਅਤੇ ਜੋ ਉਸਨੇ ਕਿਹਾ ਸੀ ਉਸਦੇ ਕਾਰਨ ਉਸਨੂੰ ਹੋਰ ਵੀ ਨਫ਼ਰਤ ਕਰਦੇ ਸਨ।
9ਫਿਰ ਉਸ ਨੂੰ ਇੱਕ ਹੋਰ ਸੁਪਨਾ ਆਇਆ ਅਤੇ ਉਸ ਨੇ ਆਪਣੇ ਭਰਾਵਾਂ ਨੂੰ ਦੱਸਿਆ, “ਮੈਂ ਇੱਕ ਹੋਰ ਸੁਪਨਾ ਵੇਖਿਆ ਜਿਸ ਵਿੱਚ ਇਸ ਵਾਰ ਸੂਰਜ ਅਤੇ ਚੰਦ ਅਤੇ ਗਿਆਰਾਂ ਤਾਰੇ ਮੇਰੇ ਅੱਗੇ ਝੁਕ ਰਹੇ ਸਨ।”
10ਜਦੋਂ ਉਸ ਨੇ ਆਪਣੇ ਪਿਤਾ ਅਤੇ ਭਰਾਵਾਂ ਨੂੰ ਦੱਸਿਆ ਤਾਂ ਉਸ ਦੇ ਪਿਤਾ ਨੇ ਉਸ ਨੂੰ ਝਿੜਕ ਕੇ ਕਿਹਾ, “ਇਹ ਕੀ ਸੁਪਨਾ ਹੈ ਜੋ ਤੈਨੂੰ ਆਇਆ ਹੈ? ਕੀ ਤੇਰੀ ਮਾਂ, ਮੈਂ ਅਤੇ ਤੇਰੇ ਭਰਾ ਸੱਚ-ਮੁੱਚ ਆ ਕੇ ਤੇਰੇ ਅੱਗੇ ਜ਼ਮੀਨ ਉੱਤੇ ਮੱਥਾ ਟੇਕਾਂਗੇ?”
11ਉਹ ਦੇ ਭਰਾ ਉਸ ਨਾਲ ਈਰਖਾ ਕਰਦੇ ਸਨ ਪਰ ਉਹ ਦੇ ਪਿਤਾ ਨੇ ਗੱਲ ਨੂੰ ਚੇਤੇ ਰੱਖਿਆ।
12ਹੁਣ ਉਹ ਦੇ ਭਰਾ ਸ਼ੇਕੇਮ ਦੇ ਨੇੜੇ ਆਪਣੇ ਪਿਉ ਦੇ ਇੱਜੜ ਚਰਾਉਣ ਗਏ ਸਨ,