ਉਤਪਤ 37

ਉਹ ਦੇ ਭਰਾਵਾਂ ਨੇ ਉਹ ਨੂੰ ਆਖਿਆ, “ਕੀ ਤੂੰ ਸਾਡੇ ਉੱਤੇ ਰਾਜ ਕਰਨਾ ਚਾਹੁੰਦਾ ਹੈ? ਕੀ ਤੂੰ ਸੱਚਮੁੱਚ ਸਾਡੇ ਉੱਤੇ ਰਾਜ ਕਰੇਗਾ?” ਤਦ ਉਹ ਉਸਦੇ ਸੁਪਨੇ ਅਤੇ ਜੋ ਉਸਨੇ ਕਿਹਾ ਸੀ ਉਸਦੇ ਕਾਰਨ ਉਸਨੂੰ ਹੋਰ ਵੀ ਨਫ਼ਰਤ ਕਰਦੇ ਸਨ।

Genesis 37:8 (UKJV) And his brethren said to him, Shall you indeed reign over us? or shall you indeed have dominion over us? And they hated him yet the more for his dreams, and for his words.

6ਉਸ ਨੇ ਉਹਨਾਂ ਨੂੰ ਆਖਿਆ, “ਇਹ ਸੁਪਨਾ ਸੁਣੋ ਜੋ ਮੈਂ ਵੇਖਿਆ ਸੀ।

7ਅਸੀਂ ਖੇਤ ਵਿੱਚ ਪੂਲੇ ਬੰਨ੍ਹ ਰਹੇ ਸੀ ਕਿ ਅਚਾਨਕ ਮੇਰੀ ਪੂਲੀ ਉੱਠੀ ਅਤੇ ਸਿੱਧੀ ਖੜ੍ਹੀ ਹੋ ਗਈ ਅਤੇ ਤੁਹਾਡੀਆਂ ਪੂਲੀਆਂ ਮੇਰੇ ਦੁਆਲੇ ਇਕੱਠੀਆਂ ਹੋ ਗਈਆਂ ਅਤੇ ਮੇਰੀ ਪੂਲੀ ਅੱਗੇ ਝੁਕ ਗਈਆਂ।”

8ਉਹ ਦੇ ਭਰਾਵਾਂ ਨੇ ਉਹ ਨੂੰ ਆਖਿਆ, “ਕੀ ਤੂੰ ਸਾਡੇ ਉੱਤੇ ਰਾਜ ਕਰਨਾ ਚਾਹੁੰਦਾ ਹੈ? ਕੀ ਤੂੰ ਸੱਚਮੁੱਚ ਸਾਡੇ ਉੱਤੇ ਰਾਜ ਕਰੇਗਾ?” ਤਦ ਉਹ ਉਸਦੇ ਸੁਪਨੇ ਅਤੇ ਜੋ ਉਸਨੇ ਕਿਹਾ ਸੀ ਉਸਦੇ ਕਾਰਨ ਉਸਨੂੰ ਹੋਰ ਵੀ ਨਫ਼ਰਤ ਕਰਦੇ ਸਨ।

9ਫਿਰ ਉਸ ਨੂੰ ਇੱਕ ਹੋਰ ਸੁਪਨਾ ਆਇਆ ਅਤੇ ਉਸ ਨੇ ਆਪਣੇ ਭਰਾਵਾਂ ਨੂੰ ਦੱਸਿਆ, “ਮੈਂ ਇੱਕ ਹੋਰ ਸੁਪਨਾ ਵੇਖਿਆ ਜਿਸ ਵਿੱਚ ਇਸ ਵਾਰ ਸੂਰਜ ਅਤੇ ਚੰਦ ਅਤੇ ਗਿਆਰਾਂ ਤਾਰੇ ਮੇਰੇ ਅੱਗੇ ਝੁਕ ਰਹੇ ਸਨ।”

10ਜਦੋਂ ਉਸ ਨੇ ਆਪਣੇ ਪਿਤਾ ਅਤੇ ਭਰਾਵਾਂ ਨੂੰ ਦੱਸਿਆ ਤਾਂ ਉਸ ਦੇ ਪਿਤਾ ਨੇ ਉਸ ਨੂੰ ਝਿੜਕ ਕੇ ਕਿਹਾ, “ਇਹ ਕੀ ਸੁਪਨਾ ਹੈ ਜੋ ਤੈਨੂੰ ਆਇਆ ਹੈ? ਕੀ ਤੇਰੀ ਮਾਂ, ਮੈਂ ਅਤੇ ਤੇਰੇ ਭਰਾ ਸੱਚ-ਮੁੱਚ ਆ ਕੇ ਤੇਰੇ ਅੱਗੇ ਜ਼ਮੀਨ ਉੱਤੇ ਮੱਥਾ ਟੇਕਾਂਗੇ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.