5ਯੋਸੇਫ਼ ਨੇ ਇੱਕ ਸੁਪਨਾ ਵੇਖਿਆ ਅਤੇ ਜਦੋਂ ਉਸ ਨੇ ਆਪਣੇ ਭਰਾਵਾਂ ਨੂੰ ਦੱਸਿਆ ਤਾਂ ਉਹ ਉਸ ਤੋਂ ਹੋਰ ਵੀ ਨਫ਼ਰਤ ਕਰਨ ਲੱਗੇ।
6ਉਸ ਨੇ ਉਹਨਾਂ ਨੂੰ ਆਖਿਆ, “ਇਹ ਸੁਪਨਾ ਸੁਣੋ ਜੋ ਮੈਂ ਵੇਖਿਆ ਸੀ।
7ਅਸੀਂ ਖੇਤ ਵਿੱਚ ਪੂਲੇ ਬੰਨ੍ਹ ਰਹੇ ਸੀ ਕਿ ਅਚਾਨਕ ਮੇਰੀ ਪੂਲੀ ਉੱਠੀ ਅਤੇ ਸਿੱਧੀ ਖੜ੍ਹੀ ਹੋ ਗਈ ਅਤੇ ਤੁਹਾਡੀਆਂ ਪੂਲੀਆਂ ਮੇਰੇ ਦੁਆਲੇ ਇਕੱਠੀਆਂ ਹੋ ਗਈਆਂ ਅਤੇ ਮੇਰੀ ਪੂਲੀ ਅੱਗੇ ਝੁਕ ਗਈਆਂ।”
8ਉਹ ਦੇ ਭਰਾਵਾਂ ਨੇ ਉਹ ਨੂੰ ਆਖਿਆ, “ਕੀ ਤੂੰ ਸਾਡੇ ਉੱਤੇ ਰਾਜ ਕਰਨਾ ਚਾਹੁੰਦਾ ਹੈ? ਕੀ ਤੂੰ ਸੱਚਮੁੱਚ ਸਾਡੇ ਉੱਤੇ ਰਾਜ ਕਰੇਗਾ?” ਤਦ ਉਹ ਉਸਦੇ ਸੁਪਨੇ ਅਤੇ ਜੋ ਉਸਨੇ ਕਿਹਾ ਸੀ ਉਸਦੇ ਕਾਰਨ ਉਸਨੂੰ ਹੋਰ ਵੀ ਨਫ਼ਰਤ ਕਰਦੇ ਸਨ।
9ਫਿਰ ਉਸ ਨੂੰ ਇੱਕ ਹੋਰ ਸੁਪਨਾ ਆਇਆ ਅਤੇ ਉਸ ਨੇ ਆਪਣੇ ਭਰਾਵਾਂ ਨੂੰ ਦੱਸਿਆ, “ਮੈਂ ਇੱਕ ਹੋਰ ਸੁਪਨਾ ਵੇਖਿਆ ਜਿਸ ਵਿੱਚ ਇਸ ਵਾਰ ਸੂਰਜ ਅਤੇ ਚੰਦ ਅਤੇ ਗਿਆਰਾਂ ਤਾਰੇ ਮੇਰੇ ਅੱਗੇ ਝੁਕ ਰਹੇ ਸਨ।”