ਉਤਪਤ 37

ਯੋਸੇਫ਼ ਨੇ ਇੱਕ ਸੁਪਨਾ ਵੇਖਿਆ ਅਤੇ ਜਦੋਂ ਉਸ ਨੇ ਆਪਣੇ ਭਰਾਵਾਂ ਨੂੰ ਦੱਸਿਆ ਤਾਂ ਉਹ ਉਸ ਤੋਂ ਹੋਰ ਵੀ ਨਫ਼ਰਤ ਕਰਨ ਲੱਗੇ।

Genesis 37:5 (UKJV) And Joseph dreamed a dream, and he told it his brethren: and they hated him yet the more.

3ਹੁਣ ਇਸਰਾਏਲ ਯੋਸੇਫ਼ ਨੂੰ ਆਪਣੇ ਸਾਰੇ ਪੁੱਤਰਾਂ ਨਾਲੋਂ ਵੱਧ ਪਿਆਰ ਕਰਦਾ ਸੀ ਕਿਉਂ ਜੋ ਉਹ ਉਸ ਲਈ ਬੁਢਾਪੇ ਵਿੱਚ ਜੰਮਿਆ ਸੀ ਅਤੇ ਉਸਨੇ ਉਸਦੇ ਲਈ ਇੱਕ ਸਜਾਵਟੀ ਚੋਗਾ ਬਣਾਇਆ।

4ਜਦੋਂ ਉਹ ਦੇ ਭਰਾਵਾਂ ਨੇ ਵੇਖਿਆ ਕਿ ਉਹਨਾਂ ਦਾ ਪਿਤਾ ਉਸ ਨੂੰ ਉਹਨਾਂ ਸਾਰਿਆਂ ਨਾਲੋਂ ਵੱਧ ਪਿਆਰ ਕਰਦਾ ਹੈ, ਤਾਂ ਉਹ ਉਸ ਨਾਲ ਵੈਰ ਕਰਨ ਲੱਗ ਪਏ ਅਤੇ ਉਹ ਉਸ ਨਾਲ ਸ਼ਾਂਤੀ ਨਾਲ ਗੱਲ ਨਹੀਂ ਕਰਦੇ ਸਨ।

5ਯੋਸੇਫ਼ ਨੇ ਇੱਕ ਸੁਪਨਾ ਵੇਖਿਆ ਅਤੇ ਜਦੋਂ ਉਸ ਨੇ ਆਪਣੇ ਭਰਾਵਾਂ ਨੂੰ ਦੱਸਿਆ ਤਾਂ ਉਹ ਉਸ ਤੋਂ ਹੋਰ ਵੀ ਨਫ਼ਰਤ ਕਰਨ ਲੱਗੇ।

6ਉਸ ਨੇ ਉਹਨਾਂ ਨੂੰ ਆਖਿਆ, “ਇਹ ਸੁਪਨਾ ਸੁਣੋ ਜੋ ਮੈਂ ਵੇਖਿਆ ਸੀ।

7ਅਸੀਂ ਖੇਤ ਵਿੱਚ ਪੂਲੇ ਬੰਨ੍ਹ ਰਹੇ ਸੀ ਕਿ ਅਚਾਨਕ ਮੇਰੀ ਪੂਲੀ ਉੱਠੀ ਅਤੇ ਸਿੱਧੀ ਖੜ੍ਹੀ ਹੋ ਗਈ ਅਤੇ ਤੁਹਾਡੀਆਂ ਪੂਲੀਆਂ ਮੇਰੇ ਦੁਆਲੇ ਇਕੱਠੀਆਂ ਹੋ ਗਈਆਂ ਅਤੇ ਮੇਰੀ ਪੂਲੀ ਅੱਗੇ ਝੁਕ ਗਈਆਂ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.