ਉਤਪਤ 37

ਤਾਂ ਉਸ ਨੇ ਉਹ ਨੂੰ ਆਖਿਆ, ਜਾ ਕੇ ਵੇਖ ਜੋ ਤੇਰੇ ਭਰਾਵਾਂ ਅਤੇ ਇੱਜੜਾਂ ਦਾ ਸਭ ਕੁਝ ਠੀਕ ਹੈ ਜਾਂ ਨਹੀਂ ਅਤੇ ਮੈਨੂੰ ਸੁਣਾ। ਫ਼ੇਰ ਉਸਨੇ ਉਸਨੂੰ ਹੇਬਰੋਨ ਦੀ ਵਾਦੀ ਤੋਂ ਵਿਦਾ ਕੀਤਾ। ਜਦੋਂ ਯੋਸੇਫ਼ ਸ਼ਕਮ ਵਿੱਚ ਪਹੁੰਚਿਆ,

Genesis 37:14 (UKJV) And he said to him, Go, I pray you, see whether it be well with your brethren, and well with the flocks; and bring me word again. So he sent him out of the vale of Hebron, and he came to Shechem.

12ਹੁਣ ਉਹ ਦੇ ਭਰਾ ਸ਼ੇਕੇਮ ਦੇ ਨੇੜੇ ਆਪਣੇ ਪਿਉ ਦੇ ਇੱਜੜ ਚਰਾਉਣ ਗਏ ਸਨ,

13ਅਤੇ ਇਸਰਾਏਲ ਨੇ ਯੋਸੇਫ਼ ਨੂੰ ਆਖਿਆ, “ਜਿਵੇਂ ਤੂੰ ਜਾਣਦਾ ਹੈ ਕਿ ਤੇਰੇ ਭਰਾ ਸ਼ੇਕੇਮ ਦੇ ਨੇੜੇ ਇੱਜੜ ਚਰ ਰਹੇ ਹਨ। ਜਾ, ਮੈਂ ਤੈਨੂੰ ਉਹਨਾਂ ਕੋਲ ਭੇਜ ਰਿਹਾ ਹਾਂ।” ਉਸਨੇ ਜਵਾਬ ਦਿੱਤਾ, “ਮੈਂ ਚਲੇ ਜਾਂਦਾ ਹਾਂ।”

14ਤਾਂ ਉਸ ਨੇ ਉਹ ਨੂੰ ਆਖਿਆ, ਜਾ ਕੇ ਵੇਖ ਜੋ ਤੇਰੇ ਭਰਾਵਾਂ ਅਤੇ ਇੱਜੜਾਂ ਦਾ ਸਭ ਕੁਝ ਠੀਕ ਹੈ ਜਾਂ ਨਹੀਂ ਅਤੇ ਮੈਨੂੰ ਸੁਣਾ। ਫ਼ੇਰ ਉਸਨੇ ਉਸਨੂੰ ਹੇਬਰੋਨ ਦੀ ਵਾਦੀ ਤੋਂ ਵਿਦਾ ਕੀਤਾ। ਜਦੋਂ ਯੋਸੇਫ਼ ਸ਼ਕਮ ਵਿੱਚ ਪਹੁੰਚਿਆ,

15ਇੱਕ ਮਨੁੱਖ ਨੇ ਉਸ ਨੂੰ ਖੇਤਾਂ ਵਿੱਚ ਘੁੰਮਦਾ ਵੇਖਿਆ ਅਤੇ ਉਸ ਨੂੰ ਪੁੱਛਿਆ, “ਤੂੰ ਕੀ ਭਾਲਦਾ ਹੈ?”

16ਉਸ ਨੇ ਉੱਤਰ ਦਿੱਤਾ, “ਮੈਂ ਆਪਣੇ ਭਰਾਵਾਂ ਨੂੰ ਲੱਭ ਰਿਹਾ ਹਾਂ। ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਉਹ ਆਪਣੇ ਇੱਜੜ ਕਿੱਥੇ ਚਰਾ ਰਹੇ ਹਨ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.