ਉਤਪਤ 37

ਉਸ ਨੇ ਉੱਤਰ ਦਿੱਤਾ, “ਮੈਂ ਆਪਣੇ ਭਰਾਵਾਂ ਨੂੰ ਲੱਭ ਰਿਹਾ ਹਾਂ। ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਉਹ ਆਪਣੇ ਇੱਜੜ ਕਿੱਥੇ ਚਰਾ ਰਹੇ ਹਨ?”

Genesis 37:16 (UKJV) And he said, I seek my brethren: tell me, I pray you, where they feed their flocks.

14ਤਾਂ ਉਸ ਨੇ ਉਹ ਨੂੰ ਆਖਿਆ, ਜਾ ਕੇ ਵੇਖ ਜੋ ਤੇਰੇ ਭਰਾਵਾਂ ਅਤੇ ਇੱਜੜਾਂ ਦਾ ਸਭ ਕੁਝ ਠੀਕ ਹੈ ਜਾਂ ਨਹੀਂ ਅਤੇ ਮੈਨੂੰ ਸੁਣਾ। ਫ਼ੇਰ ਉਸਨੇ ਉਸਨੂੰ ਹੇਬਰੋਨ ਦੀ ਵਾਦੀ ਤੋਂ ਵਿਦਾ ਕੀਤਾ। ਜਦੋਂ ਯੋਸੇਫ਼ ਸ਼ਕਮ ਵਿੱਚ ਪਹੁੰਚਿਆ,

15ਇੱਕ ਮਨੁੱਖ ਨੇ ਉਸ ਨੂੰ ਖੇਤਾਂ ਵਿੱਚ ਘੁੰਮਦਾ ਵੇਖਿਆ ਅਤੇ ਉਸ ਨੂੰ ਪੁੱਛਿਆ, “ਤੂੰ ਕੀ ਭਾਲਦਾ ਹੈ?”

16ਉਸ ਨੇ ਉੱਤਰ ਦਿੱਤਾ, “ਮੈਂ ਆਪਣੇ ਭਰਾਵਾਂ ਨੂੰ ਲੱਭ ਰਿਹਾ ਹਾਂ। ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਉਹ ਆਪਣੇ ਇੱਜੜ ਕਿੱਥੇ ਚਰਾ ਰਹੇ ਹਨ?”

17ਉਸ ਆਦਮੀ ਨੇ ਉੱਤਰ ਦਿੱਤਾ, “ਉਹ ਇੱਥੋਂ ਚਲੇ ਗਏ ਹਨ ਕਿਉਂ ਜੋ ਮੈਂ ਉਹਨਾਂ ਨੂੰ ਇਹ ਕਹਿੰਦੇ ਸੁਣਿਆ, ‘ਆਓ ਦੋਥਾਨ ਨੂੰ ਚੱਲੀਏ।’ ” ਇਸ ਲਈ ਯੋਸੇਫ਼ ਆਪਣੇ ਭਰਾਵਾਂ ਨੂੰ ਲੱਭਦੇ ਹੋਏ ਦੋਥਾਨ ਵਿੱਚ ਗਿਆ।

18ਪਰ ਉਹਨਾਂ ਨੇ ਉਹ ਨੂੰ ਦੂਰੋਂ ਵੇਖਿਆ ਅਤੇ ਉਹ ਦੇ ਪਹੁੰਚਣ ਤੋਂ ਪਹਿਲਾਂ ਉਹ ਨੂੰ ਮਾਰਨ ਦੀ ਵਿਉਂਤ ਬਣਾਈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.