15ਇੱਕ ਮਨੁੱਖ ਨੇ ਉਸ ਨੂੰ ਖੇਤਾਂ ਵਿੱਚ ਘੁੰਮਦਾ ਵੇਖਿਆ ਅਤੇ ਉਸ ਨੂੰ ਪੁੱਛਿਆ, “ਤੂੰ ਕੀ ਭਾਲਦਾ ਹੈ?”
16ਉਸ ਨੇ ਉੱਤਰ ਦਿੱਤਾ, “ਮੈਂ ਆਪਣੇ ਭਰਾਵਾਂ ਨੂੰ ਲੱਭ ਰਿਹਾ ਹਾਂ। ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਉਹ ਆਪਣੇ ਇੱਜੜ ਕਿੱਥੇ ਚਰਾ ਰਹੇ ਹਨ?”
17ਉਸ ਆਦਮੀ ਨੇ ਉੱਤਰ ਦਿੱਤਾ, “ਉਹ ਇੱਥੋਂ ਚਲੇ ਗਏ ਹਨ ਕਿਉਂ ਜੋ ਮੈਂ ਉਹਨਾਂ ਨੂੰ ਇਹ ਕਹਿੰਦੇ ਸੁਣਿਆ, ‘ਆਓ ਦੋਥਾਨ ਨੂੰ ਚੱਲੀਏ।’ ” ਇਸ ਲਈ ਯੋਸੇਫ਼ ਆਪਣੇ ਭਰਾਵਾਂ ਨੂੰ ਲੱਭਦੇ ਹੋਏ ਦੋਥਾਨ ਵਿੱਚ ਗਿਆ।
18ਪਰ ਉਹਨਾਂ ਨੇ ਉਹ ਨੂੰ ਦੂਰੋਂ ਵੇਖਿਆ ਅਤੇ ਉਹ ਦੇ ਪਹੁੰਚਣ ਤੋਂ ਪਹਿਲਾਂ ਉਹ ਨੂੰ ਮਾਰਨ ਦੀ ਵਿਉਂਤ ਬਣਾਈ।
19ਉਹ ਇੱਕ-ਦੂਜੇ ਨੂੰ ਕਹਿਣ ਲੱਗੇ, “ਉਹ ਸੁਪਨਾ ਵੇਖਣ ਵਾਲਾ ਆ ਰਿਹਾ!”